IPL 2024: ਸ਼ੁਭਮਨ ਗਿੱਲ ਬਣੇ ਗੁਜਰਾਤ ਟਾਈਟਨਸ ਦੇ ਨਵੇਂ ਕਪਤਾਨ

IPL 2024 ਵਿੱਚ ਸ਼ੁਭਮਨ ਗਿੱਲ ਟੀਮ ਦੇ ਕਪਤਾਨ ਦੀ ਜਿੰਮੇਵਾਰੀ ਨਿਭਾਉਣਗੇ। ਗੁਜਰਾਤ ਟਾਈਟਨਸ ਫ੍ਰੈਂਚਾਇਜ਼ੀ ਦੇ ਨਿਰਦੇਸ਼ਕ ਵਿਕਰਮ ਸੋਲੰਕਾ ਨੇ ਕਿਹਾ ਕਿ ਸ਼ੁਭਮਨ ਗਿੱਲ ਨੇ ਪਿਛਲੇ ਦੋ ਸਾਲਾਂ ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਹੁਣ ਸਮਾਂ ਆ ਗਿਆ ਹੈ ਕਿ ਉਹ ਹੁਣ ਸਿਰਫ ਇਕ ਬੱਲੇਬਾਜ਼ ਦੇ ਰੂਪ ਚ ਨਹੀਂ ਸਗੋਂ ਇਕ ਨੇਤਾ ਦੇ ਰੂਪ ਚ ਨਜ਼ਰ ਆਉਣਗੇ।

ਸ਼ੁਭਮਨ ਗਿੱਲ ਨੇ ਕਪਤਾਨ ਬਣਨ ਬਾਰੇ ਕਿਹਾ, ‘ਗੁਜਰਾਤ ਟਾਈਟਨਸ ਦੀ ਕਪਤਾਨੀ ਸੰਭਾਲ ਕੇ ਮੈਂ ਖੁਸ਼ ਹਾਂ। ਇੰਨੀ ਚੰਗੀ ਟੀਮ ਦੀ ਅਗਵਾਈ ਕਰਨਾ ਵੱਡੀ ਗੱਲ ਹੈ। ਮੇਰੇ ਤੇ ਭਰੋਸਾ ਕਰਨ ਲਈ ਮੈਂ ਫਰੈਂਚਾਇਜ਼ੀ ਦਾ ਧੰਨਵਾਦ ਕਰਦਾ ਹਾਂ।

Tags :