ਮੋਗਾ ਪੁਲਿਸ ਨੇ ਇੱਕ ਨਕਲੀ ਕਾਂਸਟੇਬਲ ਨੂੰ ਕਾਰ ਸਮੇਤ ਕੀਤਾ ਗ੍ਰਿਫਤਾਰ

ਮੋਗਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆ ਪੰਜਾਬ ਪੁਲਿਸ ਦੇ ਇਕ ਨਕਲੀ ਕਾਂਸਟੇਬਲ ਨੂੰ ਕਾਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਹਿਰ ‘ਚ ਨਾਕੇ ਦੌਰਾਨ ਚੱਲ ਰਹੀ ਚੈਕਿੰਗ ਵਿਚ ਇਕ ਵਰਨਾ ਕਾਰ ਜਿਸ ‘ਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ।

ਕਾਰ ਚਾਲਕ ਵੱਲੋਂ ਪੁਲਿਸ ਨੂੰ ਆਪਣਾ ਆਈਡੀ ਕਾਰਡ ਦਿਖਾਇਆ ਗਿਆ ਤੇ ਦੱਸਿਆ ਕਿ ਉਹ ਮੋਹਾਲੀ ਵਿਚ ਬਤੌਰ ਕਾਂਸਟੇਬਲ ਤਾਇਨਾਤ ਹੈ ਪਰ ਬਾਅਦ ਵਿਚ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਵੱਲੋਂ ਆਈਡੀ ਕਾਰਡ ਦੀ ਜਾਂਚ ਕੀਤੀ ਗਈ ਤਾਂ ਉਹ ਨਕਲੀ ਪਾਇਆ ਗਿਆ। ਪੁਲਿਸ ਵੱਲੋਂ ਨਕਲੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

Tags :