ਫਤਿਹਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਕੋਲ ਟਰੇਨ ਦੀ ਲਪੇਟ ਵਿੱਚ ਆਉਣ ਕਾਰਣ ਪਿਓ ਪੁੱਤਰ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਦੋਵੇਂ ਪਿਓ ਪੁੱਤ ਦੋਵੇਂ ਰੇਲਵੇ ਲਾਈਨ ਕਰਾਸ ਕਰ ਰਹੇ ਸਨ ਤਾਂ ਰੇਲ ਇੰਜਣ ਨੇ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਹਿਣ ਹੁਕਮ ਚੰਦ ਉਮਰ 42 ਸਾਲ ਤੇ ਪੁੱਤਰ ਸਾਹਿਬਜੋਤ ਸਿੰਘ ਉਮਰ 12 ਸਾਲ ਵਾਸੀ ਕੋਟਲਾ ਭਾਈਕੇ ਵਜੋਂ ਹੋਈ ਹੈ।
ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਹੁਕਮ ਚੰਦ ਦਾ ਘਰ ਰੇਲਵੇ ਲਾਈਨ ਦੇ ਕੋਲ ਹੈ ਜਿਸ ਕਾਰਨ ਉਹ ਇਧਰ ਤੋਂ ਉਧਰ ਜਾਣ ਲਈ ਰੇਲਵੇ ਲਾਈਨ ਕਰਾਸ ਪਾਰ ਕਰਦੇ ਸਨ।