ਮਨੀਲਾ ਵਿੱਚ ਪੰਜਾਬੀ ਨੌਜ਼ਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਪੰਜਾਬ ਦੀ ਧਰਤੀ ਤੋ ਵਿਦੇਸ਼ ਗਏ ਨੋਜਵਾਨਾ ਦੀਆ ਮੌਤ ਦੀਆ ਖਬਰਾ ਲਗਾਤਾਰ ਸਾਹਮਣੇ ਆਉਦੀਆ ਰਹਿੰਦੀਆ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਮਨੀਲਾ ‘ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ 26 ਸਾਲਾਂ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਮੋਗਾ ਜਿਲ੍ਹਾ ਦੇ ਹਲਕਾ ਬਾਗਾਪੁਰਾਣਾ ਦੇ ਪਿੰਡ ਰੋਡੇ ਦੇ ਰਹਿਣ ਵਾਲਾ ਸੀ।

ਜਸਪ੍ਰੀਤ ਸਿੰਘ ਜੋ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਵਿੱਚ ਕਰੀਬ 5 ਸਾਲ ਪਹਿਲਾਂ ਗਿਆ ਸੀ। ਜਾਣਕਾਰੀ ਅਨੁਸਾਰ ਬੀਤੇ ਕੱਲ ਜਦੋ ਉਹ ਆਪਣੇ ਕੰਮ ‘ਤੇ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

Tags :