ਨਵੀਆਂ ਕਲਮਾਂ ਨਵੀਂ ਉਡਾਣ ਜ਼ਿਲਾ ਪਟਿਆਲਾ ਟੀਮ ਦਾ ਕੈਲੰਡਰ ਆਲੋਵਾਲ ਸਕੂਲ ਵਿਖੇ ਰਿਲੀਜ਼ ਕੀਤਾ ਗਿਆ । ਜਾਣਕਾਰੀ ਅਨੁਸਾਰ, ਸੁੱਖੀ ਬਾਠ ਜੀ ਦੇ ਉਪਰਾਲੇ ਸਦਕਾ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੀ ਜਿਸ ਸਕੂਲ ਵਿੱਚੋਂ ਸ਼ੁਰੂਆਤ ਹੋਈ ਸੀ ਅੱਜ ਉਸੇ ਸਕੂਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਆਲੋਵਾਲ ਪਟਿਆਲਾ ਵਿਖੇ ਟੀਮ ਦਾ ਕੈਲੰਡਰ ਸਕੂਲ ਪ੍ਰਿੰਸੀਪਲ ਨੀਰਜ ਵੈਦ ਜੀ, ਵਾਈਸ ਪ੍ਰਿੰਸੀਪਲ ਸਰਦਾਰ ਜਗਤਪ੍ਰੀਤ ਸਿੰਘ ਜੀ, ਸਮੂਹ ਸਟਾਫ ਅਤੇ ਇਸੇ ਸਕੂਲ ਦੇ 20 ਬਾਲ ਲੇਖਕਾਂ ਦੁਆਰਾ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਇਸੇ ਸਕੂਲ ਦੇ ਅਧਿਆਪਕ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਇੰਚਾਰਜ਼ ਸ. ਉਂਕਾਰ ਸਿੰਘ ਤੇਜੇ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਗਈ। ਇਸ ਦੋਰਾਨ ਉਹਨਾ ਅੱਗੇ ਵੀ ਇਸ ਪ੍ਰੋਜੈਕਟ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ। ਇਥੇ ਇਹ ਦੱਸਦੇ ਖੁਸ਼ੀ ਹੁੰਦੀ ਹੈ ਕਿ ਸੁੱਖੀ ਬਾਠ ਜੀ ਦੁਆਰਾ ਇਸ ਪ੍ਰੋਜੈਕਟ ਦੀ ਸ਼ੁਰੂਆਤ ਉਂਕਾਰ ਸਿੰਘ ਤੇਜੇ ਦੀ ਮਦਦ ਨਾਲ ਇਸੇ ਸਕੂਲ ਤੋਂ ਕੀਤੀ ਗਈ ਸੀ ।
ਸ੍ਰੀ ਸੁੱਖੀ ਬਾਠ ਜੀ ਵੱਲੋਂ ਬਾਲ ਸਾਹਿਤਕਾਰਾਂ ਤੇ ਦਿਲੋਂ ਬੱਚਿਆਂ ਲਈ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਕਿ ਸਾਡੇ ਇਸ ਪ੍ਰੋਜੈਕਟ ਨਾਲ ਵੱਧ ਤੋਂ ਵੱਧ ਜੁੜੋ ਤੇ ਸਾਹਿਤ ਦੀ ਸੇਵਾ ਆਪਣਾ ਬਣਦਾ ਯੋਗਦਾਨ ਪਾਓ । ਅੱਜ ਇਹ ਪ੍ਰੋਜੈਕਟ ਪੰਜਾਬ ਦੇ ਸਾਰੇ ਜ਼ਿਲਿਆਂ, ਰਾਜਸਥਾਨ, ਮੁੰਬਈ , ਕੈਨੇਡਾ ਅਤੇ ਪਾਕਿਸਤਾਨ ਵਿੱਚ ਵੀ ਪਹੁੰਚ ਚੁਕਿਆ ਹੈ। ਇਸ ਸ਼ੁਭ ਮੌਕੇ ਤੇ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਅਤੇ ਪ੍ਰੋਜੈਕਟ ਇੰਚਾਰਜ਼ ਉਂਕਾਰ ਸਿੰਘ ਤੇਜੇ ਵੱਲੋਂ ਸ੍ਰੀ ਸੁੱਖੀ ਬਾਠ ਜੀ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ।
