ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਕੁੱਝ ਸਮੇਂ ਤੋ ਇੱਕ ਪੁਰਾਣੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਨ। ਸੂਤਰਾ ਮੁਤਾਬਿਕ ਨਵਜੋਤ ਸਿੱਧੂ ਨੂੰ ਜੇਲ੍ਹ ਫੈਕਟਰੀ ਵਿੱਚ ਕੰਮ ਕਰਨ ਤੇ 60 ਦਿਨ ਅਤੇ ਚੰਗੇ ਵਿਵਹਾਰ ਤੇ 30 ਦਿਨ ਦੀ ਛੋਟ ਮਿਲ ਸਕਦੀ ਹੈ। ਹਾਲਾਕਿ ਜੇਲ੍ਹ ਵਿਭਾਗ ਦੇ ਅਧਿਕਾਰੀ ਸਿੱਧੂ ਦੀ ਰਿਹਾਈ ਨੂੰ ਲੈ ਕੇ ਚੁੱਪ ਹਨ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਿੱਧੂ ਨੂੰ ਜੇਲ੍ਹ ਵਿੱਚ ਕੰਮ ਕਰਨ ਅਤੇ ਚੰਗੇ ਵਿਵਹਾਰ ਦੇ ਦਿਨ ਜੋੜ ਕੇ 90 ਦਿਨਾਂ ਦੀ ਛੋਟ ਮਿਲ ਸਕਦੀ ਹੈ।
