Income Tax ਵਿਭਾਗ ਨੇ BBC ਦੇ ਦਿੱਲੀ-ਮੁੰਬਈ ਦਫਤਰ ਤੇ’ ਮਾਰਿਆ ਛਾਪਾ

ਇਨਕਮ ਟੈਕਸ ਵਿਭਾਗ ਵੱਲੋ ਦਿੱਲੀ ਅਤੇ ਮੁੰਬਈ ਵਿੱਚ ਸਥਿਤ ਬੀਬੀਸੀ ਦੇ ਦਫਤਰ ਵਿੱਚ ਅਚਾਨਕ ਹੀ ਛਾਪਾ ਮਾਰਿਆ ਗਿਆ ਹੈ। ਦੱਸ ਦਈਏ ਕਿ ਟੈਕਸ ਵਿਭਾਗ ਨੇ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋ ਦਿੱਲੀ ਅਤੇ ਮੁੰਬਈ ਦੇ ਬੀਬੀਸੀ ਦਫਤਰਾਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਹੈ। ਦੂਜੇ ਪਾਸੇ ਕਾਂਗਰਸ ਨੇ ਆਈਟੀਆਈ ਦੀ ਇਸ ਕਾਰਵਾਈ ਨੂੰ ਬੀਬੀਸੀ ਸੀਰੀਜ਼ ਤੇ’ ਪਾਬੰਦੀ ਨਾਲ ਜੋੜਿਆ ਹੈ। ਕਾਂਗਰਸ ਨੇ ਬੀਬੀਸੀ ਦਫ਼ਤਰ ਵਿੱਚ ਆਮਦਨ ਕਰ ਵਿਭਾਗ ਦੇ ਸਰਵੇ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ, ‘ਪਹਿਲਾਂ ਬੀਬੀਸੀ ਦੀ ਡਾਕੂਮੈਂਟਰੀ ਆਈ, ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਬੀਬੀਸੀ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਹੈ।

Tags :