ਰਾਜਸਥਾਨ ‘ਚ ਹੋ ਰਹੀ ਦੂਸਰੀ ਦੋ ਰੋਜ਼ਾ ਪੰਜਾਬੀ ਬਾਲ ਲੇਖਕ ਰਾਸ਼ਟਰੀ ਕਾਨਫਰੰਸ ਨਵਾਂ ਕੀਰਤੀਮਾਨ ਸਥਾਪਿਤ ਕਰੇਗੀ : ਸੁੱਖੀ ਬਾਠ

ਕੈਨੇਡਾ (ਅਰਜੁਨ ਰੱਤੂ) : ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਲਗਾਤਾਰ ਬਾਲ ਲੇਖਕਾਂ ਨੂੰ ਸਾਹਿਤ ਨਾਲ ਜੋੜਨ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਰਾਜਸਥਾਨ ਵਿਖੇ ਕਰਵਾਈ ਜਾ ਰਹੀ ਦੂਸਰੀ ਪੰਜਾਬੀ ਬਾਲ ਲੇਖਕ ਕਾਨਫਰੰਸ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਵੱਲੋਂ ਕੀਤਾ ਗਿਆ। ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਪ੍ਰੋਜੈਕਟ ਦੇ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ,ਰਾਜਸਥਾਨ -2 ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਸਾਹੂ ਜੀ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਪਹਿਲਾਂ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ (ਪੰਜਾਬ) ਵਿਖੇ, ਬਾਅਦ ਵਿੱਚ ਰਾਸ਼ਟਰੀ ਪੰਜਾਬੀ ਬਾਲ ਲੇਖਕ ਕਾਨਫਰੰਸ ਗੰਗਾਨਗਰ ਵਿਖੇ ਕਰਵਾਈ ਗਈ ਤੇ ਹੁਣ ਭਾਰਤ ਦੇ ਵੱਖ- ਵੱਖ ਰਾਜਾਂ ਵਿੱਚ ਵੀ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਸ ਤਹਿਤ 10 ਅਤੇ 11 ਮਈ ਨੂੰ ਰਾਜਸਥਾਨ ਦੇ ਹਨੂਮਾਨਗੜ ਰਾਜਸਥਾਨ ਵਿਖੇ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ ਲੇਖਕ ਤੇ ਸਭਿਆਚਾਰਕ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਚ ਵਿਦਿਆਰਥੀ ਅਤੇ ਵੱਡੇ ਸਾਹਿਤਕਾਰ ਪਹੁੰਚ ਰਹੇ ਹਨ

Tags :