ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਟੀਮ ਨੇ ਵੱਖ ਵੱਖ ਕ੍ਰਿਸਚਿਅਨ ਜਥੇਬੰਦੀਆਂ ਨਾਲ ਕੀਤੀ ਮੀਟਿੰਗ

ਜਲੰਧਰ : ਅੱਜ ਜਲੰਧਰ ਵਿਖੇ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਅਗਵਾਹੀ ਵਿੱਚ ਪੰਜਾਬ ਦੇ ਵੱਖ ਵੱਖ ਜਥੇਬੰਦੀਆਂ ਦੇ ਕ੍ਰਿਸਚਿਅਨ ਲੀਡਰਸ਼ਿਪ ਦੇ ਨੁਮਾਇੰਦਿਆਂ ਦਾ ਇਕ ਭਰਵਾ ਸੰਮੇਲਨ ਕੀਤਾ ਗਿਆ। ਜਿਸ ਵਿੱਚ ਮਜੂਦਾ ਪੰਜਾਬ ਦੇ ਅੰਦਰ ਮਸੀਹ ਭਾਈਚਾਰੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਲੇ ਕੇ ਚਰਚਾ ਕੀਤੀ ਗਈ। ਇਸ ਮੌਕੇ ਤੇ ਸਮੁੱਚੀ ਕ੍ਰਿਸਚਿਅਨ ਲੀਡਰਸ਼ਿਪ ਨੇ ਮਸੀਹ ਵਿਰੋਧੀ ਸ਼ਕਤੀਆਂ ਦਾ ਡਟ ਕੇ ਟਾਕਰਾ ਕਰਨ ਲਈ ਪ੍ਰਣ ਕੀਤਾ ਅਤੇ ਹਰ ਸੰਘਰਸ਼ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ

Tags :