ਗਰੀਬ ਲੋਕਾਂ ਨੂੰ ਵੰਡੀ ਜਾ ਰਹੀ ਸੀ ਖ਼ਰਾਬ ਕਣਕ

ਸ਼੍ਰੀ ਅਨੰਦਪੁਰ ਸਾਹਿਬ : ਮਾਨ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਕਣਕ ਮੁਹਈਆ ਕਰਵਾਈ ਜਾਂਦੀ ਹੈ ਪ੍ਰੰਤੂ ਇਸ ਕਣਕ ਦੀ ਮਾੜੀ ਕੁਆਲਿਟੀ ਨੂੰ ਲੈਕੇ ਅਕਸਰ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਪਰ ਅੱਜ ਅਜਿਹਾ ਮਾਮਲਾ ਨੰਗਲ ਦੇ ਵਾਰਡ ਨੰਬਰ 1 ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਲੋਕਾਂ ਨੇ ਆਪਣਾ ਗੁੱਸਾ ਤੇ ਨਰਾਜਗੀ ਜ਼ਾਹਿਰ ਕਰਦਿਆਂ SDM ਦਫਤਰ ਵਿਖੇ ਪੁੱਜ ਕੇ ਆਪਣੀ ਗੱਲ ਮੀਡੀਆ ਸਾਹਮਣੇ ਵੀ ਰੱਖੀ ਤੇ ਕਿਹਾ ਕਿ ਇਹ ਕਣਕ ਇੰਨੀ ਖਰਾਬ ਹੈ ਕਿ ਇਨਸਾਨ ਤਾਂ ਕਿ ਇਸ ਨੂੰ ਜਾਨਵਰ ਵੀ ਨਹੀਂ ਖਾਣਗੇ , ਇਹ ਸਿੱਧਾ ਸਿਹਤ ਨਾਲ ਖਿਲਵਾੜ ਹੈ । ਤਿੰਨ ਮਹੀਨੇ ਬਾਅਦ ਮਿਲਣ ਵਾਲੀ ਕਣਕ ਇੱਕ ਕਾਰਡ ਤੇ ਇੱਕ ਵਿਅਕਤੀ ਨੂੰ 15 ਕਿਲੋ ਕਣਕ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸਦੀਏ ਇਹ ਕਣਕ ਨੰਗਲ ਦੇ ਵਾਰਡ ਨੰਬਰ ਇੱਕ ਦੇ ਡੀਪੂ ਵਿੱਚ ਵੀ ਵੰਡੀ ਗਈ ਸੀ ਜਿਸ ਦਾ ਲੋਕਾਂ ਵੱਲੋਂ ਬਾਈਕਾਟ ਕੀਤਾ ਗਿਆ ਅਤੇ ਲੋਕ ਇਹ ਕਣਕ ਦੇ ਸੈਂਪਲ ਲੈ ਕੇ ਐਸਡੀਐਮ ਦਫਤਰ ਪਹੁੰਚ ਗਏ। ਬੇਸ਼ੱਕ ਓਥੇ ਉੱਚ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸਨ ਪ੍ਰੰਤੂ ਇਹਨਾਂ ਲੋਕਾਂ ਵੱਲੋ ਆਪਣਾ ਮੰਗ ਪੱਤਰ ਤੇ ਕਣਕ ਓਥੇ ਦਫਤਰ ਚ ਮੌਜੂਦ ਅਧਿਕਾਰੀਆਂ ਨੂੰ ਦਿੱਤੇ ਗਏ ਤੇ ਆਪਣੇ ਕਣਕ ਦੀ ਮਾੜੀ ਕੁਆਲਟੀ ਬਾਰੇ ਆਪਣੀ ਨਰਾਜਗੀ ਜਹਿਰ ਕੀਤੀ। ਤੇ ਉਧਰ ਦੂਜੇ ਪਾਸੇ ਇੰਸਪੈਕਟਰ ਰਾਜਿੰਦਰ ਮੋਹਨ ਨੇ ਕਿਹਾ ਕਿ ਓਹਨਾ ਨੂੰ ਉਕਤ ਵਾਰਡ ਦੇ ਕੌਂਸਲਰ ਵੱਲੋ ਡੀਪੂ ਤੇ ਆਈ ਖਰਾਬ ਕਣਕ ਸਬੰਧੀ ਜਾਣਕਾਰੀ ਦਿੱਤੀ ਗਈ ਸੀ, ਉਹਨਾਂ ਕਿਹਾ ਕਿ ਸੰਬੰਧਿਤ ਡੀਪੂ ਹੋਲਡਰ ਨੂੰ ਕਿਹਾ ਗਿਆ ਕਿ ਖਰਾਬ ਕਣਕ ਵਾਲੀਆਂ ਬੋਰੀਆਂ ਨੂੰ ਪਾਸੇ ਰੱਖ ਲਿਆ ਜਾਵੇ ਤੇ ਉਹਨਾਂ ਨੂੰ ਜਲਦ ਹੀ ਬਦਲ ਦਿੱਤਾ ਜਾਵੇਗਾ ਤੇ ਇਹ ਕਣਕ ਲੋਕਾਂ ਨੂੰ ਨਹੀਂ ਦਿੱਤੀ ਜਾਵੇਗੀ