ਫਲਸਤੀਨੀ ਸਮੂਹ ਹਮਾਸ ਦੁਆਰਾ ਇਜ਼ਰਾਈਲ ਦੇ ਵਿਰੁੱਧ ਹਮਲਾ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਹਮਲੇ ‘ਚ ਰੂਸ, ਚੀਨ ਅਤੇ ਈਰਾਨ ਨੇ ਇਸ ਹਮਲੇ ਵਿੱਚ ਹਮਾਸ ਦਾ ਸਾਥ ਦੇਣ ਲਈ ਪ੍ਰਮੁੱਖ ਭੂਮਿਕਾ ਨਿਭਾਈ ਹੈ। ਜਾਣਕਾਰੀ ਅਨੁਸਾਰ, ਈਰਾਨ ਹਮਾਸ ਨੂੰ ਖੁੱਲ੍ਹੀ ਸਿਖਲਾਈ ਅਤੇ ਰਾਜਨੀਤਿਕ ਸਹਾਇਤਾ ਪ੍ਰਦਾਨ ਕਰਦਾ ਹੈ, ਰੂਸ ਹਮਾਸ ਨਾਲ ਆਪਣੀ ਨੇੜਤਾ ਲਈ ਜਾਣਿਆ ਜਾਂਦਾ ਹੈ ਅਤੇ ਚੀਨੀ ਤਕਨਾਲੋਜੀ ਹਮਲੇ ਲਈ ਮਹੱਤਵਪੂਰਨ ਹੈ।
ਹਮਾਸ ਦੇ ਹਮਲੇ ਦੀ ਸ਼ੁਰੂਆਤ ਇਜ਼ਰਾਈਲ ‘ਤੇ 2,000 ਤੋਂ ਵੱਧ ਰਾਕੇਟਾਂ ਨਾਲ ਕੀਤੀ ਗਈ ਸੀ। 20 ਤੋਂ ਵੱਧ ਇਜ਼ਰਾਈਲੀ ਕਸਬਿਆਂ ਅਤੇ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਇਜ਼ਰਾਈਲ ਨੂੰ ਵੱਡਾ ਨੁਕਸਾਨ ਹੋਇਆ ਹੈ। ਖਦਸ਼ਾ ਹੈ ਕਿ 250 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1500 ਤੋਂ ਵੱਧ ਲੋਕ ਜ਼ਖਮੀ ਹਨ। ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ ਵਧ ਸਕਦੀ ਹੈ।
