ਟੋਲ ਪਲਾਜ਼ੇ ਤੇ’ ਪਰਚੀ ਕਟਾਉਣ ਨੂੰ ਲੈਕੇ ਆਪਸ ਚ’ ਭਿੜੇ ਕਿਸਾਨ

ਤਰਨਤਾਰਨ (ਸੋਨੂ ਫ਼ਤਿਹਾਬਾਦ) : ਜਿਲ੍ਹਾਂ ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਗੁੱਟਾ ਦੇ ਆਪਸ ਵਿੱਚ ਭਿੜਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਸਾਨਾਂ ਵੱਲੋਂ ਜਿਥੇ ਆਪਣੀ ਹੀ ਇਕਾਈ ਦੇ ਸਥਾਨਕ ਧੜੇ ਨਾਲ ਜੁੜੇ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਥੇ ਹੀ ਟੋਲ ਪਲਾਜ਼ਾ ਦੀ ਤੋੜ ਭੰਨ ਕੀਤੀ ਗਈ ਘਟਨਾ ਦੀ ਵੀਡੀਓ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਕਿਸਾਨਾਂ ਦੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਫ ਨਜ਼ਰ ਆ ਰਹੀਆਂ ਨੇ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੀ ਜੰਡਿਆਲਾ ਇਕਾਈ ਦੇ ਆਗੂ ਦਲਜੀਤ ਸਿੰਘ ਖਾਲਸਾ ਦੀ ਕਮਰਸੀਅਲ ਗੱਡੀ ਦੀ ਟੋਲ ਟੈਕਸ ਦੀ ਪਰਚੀ ਕੱਟੀ ਗਈ ਸੀ ਜਿਸ ਨੂੰ ਕਿਸਾਨ ਆਗੂ ਕਟਵਾਉਣਾ ਨਹੀਂ ਚਾਹੁੰਦਾ ਸੀ ਜਿਸ ਨੂੰ ਲੈ ਕੇ ਕਾਫੀ ਬਹਿਸਬਾਜ਼ੀ ਹੋਈ ਅਤੇ ਕਿਸਾਨ ਆਗੂ ਧਰਨਾ ਦੇਣ ਦੀ ਧਮਕੀ ਦੇ ਕੇ ਚਲਿਆ ਗਿਆ ਅਤੇ ਬਾਅਦ ਵਿੱਚ ਉਕਤ ਕਿਸਾਨ ਆਗੂ ਧਰਨਾ ਦੇਣ ਪਹੁੰਚੇ ਤਾਂ ਉਨ੍ਹਾਂ ਦੀ ਹੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੀ ਸਥਾਨਕ ਇਕਾਈ ਦੇ ਆਗੂ ਸਤਨਾਮ ਸਿੰਘ ਹਰੀਕੇ ਦੀ ਅਗਵਾਈ ਹੇਠ ਕਿਸਾਨ ਰਾਜ਼ੀਨਾਮਾ ਕਰਾਉਣ ਲਈ ਪਹੁੰਚੇ ਲੇਕਿਨ ਧਰਨਾ ਦੇਣ ਆਏ ਕਿਸਾਨਾਂ ਨੇ ਜਿਥੇ ਡਾਂਗਾਂ ਨਾਲ ਟੋਲ ਪਲਾਜ਼ਾ ਦੀ ਤੋੜ ਭੰਨ ਕੀਤੀ ਅਤੇ ਆਪਣੀ ਹੀ ਜਥੇਬੰਦੀ ਦੇ ਰਾਜ਼ੀਨਾਮਾ ਕਰਾਉਣ ਆਏ ਆਗੂ ਸਤਨਾਮ ਸਿੰਘ ਅਤੇ ਉਸਦੇ ਸਾਥੀਆਂ ਦੀ ਕੁੱਟਮਾਰ ਕੀਤੀ ਗਈ ਹੈ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਦੱਸਿਆ ਕਿ ਉਕਤ ਹਮਲੇ ਵਿਚ ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਕਿਸਾਨ ਆਗੂ ਸਤਨਾਮ ਸਿੰਘ ਜ਼ਖ਼ਮੀ ਹੋ ਗਿਆ ਹੈ

Tags :