ਸੋਹਾਣਾ ਕਬੱਡੀ ਕੱਪ ‘ਚ ਮਾਰੇ ਗਏ ਪ੍ਰਮੋਟਰ ਰਾਣਾ ਬਲਾਚੌਰੀਆ ਦਾ 10 ਦਿਨ ਪਹਿਲਾਂ ਹੋਇਆ ਸੀ ਵਿਆਹ

ਮੋਹਾਲੀ ਦੇ ਸੋਹਾਣਾ ਵਿਖੇ ਕਬੱਡੀ ਕੱਪ ਦੌਰਾਨ ਗੋਲੀਆਂ ਲੱਗਣ ਕਾਰਨ ਮਾਰੇ ਗਏ ਕਬੱਡੀ ਪ੍ਰਮੋਟਰ ਰਾਣਾ ਬਲਾਂਚੌਰੀਆ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖ਼ਬਰ ਨੇ ਸੋਗ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ ਕਿ ਰਾਣਾ ਬਲਾਚੌਰੀਆ ਦਾ ਵਿਆਹ ਸਿਰਫ਼ 10 ਦਿਨ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ

ਰਾਣਾ ਬਲਾਚੌਰੀਆ ਨਾ ਸਿਰਫ਼ ਇੱਕ ਚੰਗੇ ਖਿਡਾਰੀ ਸਨ, ਸਗੋਂ ਕਬੱਡੀ ਨੂੰ ਪ੍ਰਮੋਟ ਕਰਨ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਅੱਜ ਜਦੋ ਸੋਹਣਾ ਕਬੱਡੀ ਕੱਪ ਚ’ ਆਪਣੀ ਟੀਮ ਲੈਕੇ ਪਹੁੰਚੇ ਤਾਂ ਪਾਰਕਿੰਗ ਚ’ ਜਦੋ 3 ਮੁੰਡੇ ਆਉਂਦੇ ਨੇ ਤੇ ਉਨ੍ਹਾਂ ਨੂੰ ਕਹਿੰਦੇ ਕੇ ਭਾਜੀ ਤੁਹਾਡੇ ਨਾਲ ਫੋਟੋ ਕਰਵਾਨੀ ਆ ਤੇ ਜਦੋ ਉਹ ਸੇਲਫ਼ੀ ਲੈਣ ਲੱਗੇ ਤਾਂ ਨਾਲ ਹੀ ਨੌਜਵਾਨਾਂ ਨੇ ਉਸ ਉਤੇ ਫਾਇਰਿੰਗ ਕਰ ਦਿੰਦੇ ਤੇ ਜਿਸ ਤੋਂ ਬਾਅਦ ਰਾਣਾ ਬਾਲਚੌਰੀਆ ਦੇ ਗੋਲੀਆਂ ਮਾਰੀਆ ਗਈਆਂ ਨੇ, ਜਿਥੇ ਹਸਪਤਾਲ ਲਿਜਾਇਆ ਗਿਆ ਤੇ ਸੂਤਰਾਂ ਤੋਂ ਮਿਲੀ ਰਹੀ ਜਾਣਕਾਰੀ ਅਨੁਸਾਰ ਉਸਦੀ ਮੌਤ ਹੋ ਗਈ ਹੈ | ਅਚਾਨਕ ਅਤੇ ਬੇਵਕਤੀ ਮੌਤ ਨੇ ਪੰਜਾਬ ਦੇ ਖੇਡ ਜਗਤ ਨੂੰ ਵੱਡਾ ਘਾਟਾ ਪਾਇਆ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਵਿਆਹ 4 ਦਸੰਬਰ ਦੇ ਕਰੀਬ ਹੋਇਆ ਸੀ ਅਤੇ ਹਾਲੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਪੂਰੀ ਤਰ੍ਹਾਂ ਖ਼ਤਮ ਵੀ ਨਹੀਂ ਹੋਇਆ ਸੀ ਕਿ ਇਹ ਮੰਦਭਾਗੀ ਘਟਨਾ ਵਾਪਰ ਗਈ।

ਪੁਲਿਸ ਨੇ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਦੀ ਭਾਲ ਲਈ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਅਤੇ ਕਬੱਡੀ ਪ੍ਰੇਮੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਰਿਵਾਰ ਅਤੇ ਉਨ੍ਹਾਂ ਦੀ ਨਵੀਂ ਵਿਆਹੀ ਪਤਨੀ ਲਈ ਇਹ ਘੜੀ ਬਹੁਤ ਮੁਸ਼ਕਲ ਹੈ

#ranabalchaurianews #ranabalachaur #ranabalachauria #ranabalachauriamarriage