ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਚ ਹੋਈ ਸ਼ਾਮਿਲ

ਦਿੱਲੀ : ਇਸ ਵੇਲੇ ਦੀ ਵੱਡੀ ਖ਼ਬਰ ਆ ਹੈ ਕਿ ਅਦਾਕਾਰਾ ਤੇ ਕਿਸਾਨੀ ਮਹਿਲਾ ਆਗੂ ਸੋਨੀਆ ਮਾਨ ਆਪ ਪਾਰਟੀ ਚ’ ਸ਼ਾਮਿਲ ਹੋ ਗਏ ਨੇ, ਜਿਨ੍ਹਾਂ ਨੂੰ ਕੇਜਰੀਵਾਲ ਨੇ ਦਿੱਲੀ ਚ’ ਸ਼ਾਮਿਲ ਕਰਵਾਇਆ | ਤੁਹਾਨੂੰ ਦੱਸਦੀਏ ਸੋਨੀਆ ਮਾਨ ਅਦਾਕਾਰਾ ਵੀ ਨੇ ਤੇ ਕਿਸਾਨੀ ਮਹਿਲਾ ਆਗੂ ਵੀ ਨੇ ਜਿਨ੍ਹਾਂ ਨੇ 2020 ਕਿਸਾਨੀ ਅੰਦੋਲਨ ਚ’ ਬਹੁਤ ਯੋਗਦਾਨ ਪਾਇਆ ਸੀ ਤੇ 2022 ਚ’ ਇਹ ਚਰਚਾਵਾਂ ਸਾਹਮਣੇ ਆਈਆਂ ਸੀ ਕੇ ਸੋਨੀਆ ਮਾਨ ਅਕਾਲੀ ਦਲ ਚ’ ਸ਼ਾਮਿਲ ਹੋਣਗੇ ਤੇ MLA ਦੀ ਇਲੈਕਸ਼ਨ ਲੜਨਗੇ ਪਰ ਉਦੋਂ ਇਨ੍ਹਾਂ ਨੇ ਖੰਡਨ ਕਰਤਾ ਸੀ ਇਸ ਗੱਲ ਦਾ, ਲੇਕਿਨ ਹੁਣ ਸੋਨੀਆ ਮਾਨ ਆਪ ਪਾਰਟੀ ਚ’ ਸ਼ਾਮਿਲ ਹੋ ਗਏ ਨੇ, ਜਿਸ ਦੀਆਂ ਥੱਲੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਚ’ ਸ਼ਾਮਿਲ ਕਰਵਾਇਆ

Tags :