ਜਾਗੋ ਸਮੇਂ ਚੱਲੀ ਗੋਲੀ, ਸਰਪੰਚ ਦੇ ਪਤੀ ਦੀ ਮੌਤ, ਪਰਿਵਾਰ ਕਹਿੰਦਾ ਅਟੈਕ ਆਇਆ

ਫਿਲੌਰ : ਤੁਹਾਨੂੰ ਦੱਸਦੀਏ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਕਿ ਫਿਲੌਰ ਦੇ ਗੋਰਾਇਆ ਸ਼ਹਿਰ ਦੀ ਦੱਸੀ ਜਾ ਰਹੀ ਜਿਥੇ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕ ਵਿਆਹ ਦੀ ਜੱਗੋਂ ਸਮੇਂ ਗਾਣਿਆਂ ਤੇ’ ਨੱਚ ਰਹੇ ਹੁੰਦੇ ਨੇ ਅਤੇ ਇੱਕ ਨੌਜਵਾਨ ਕੋਲ ਖੜਾ ਪਿਸਟਲ ਨਾਲ ਫਾਇਰਿੰਗ ਕਰਨ ਲੱਗਾ ਹੀ ਹੁੰਦਾ ਤਾਂ ਅਚਾਨਕ ਸਾਹਮਣਿਓਂ ਆ ਰਹੇ ਇੱਕ ਬੰਦੇ ਦੇ ਗੋਲੀ ਲੱਗ ਜਾਂਦੀ ਆ ਤੇ ਉਹ ਜਮੀਨ ਥੱਲੇ ਡਿੱਗ ਜਾਂਦਾ ਆ ਤੇ ਉਸਦੀ ਮੌਤ ਹੋ ਜਾਂਦੀ ਆ , ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ ਤੇ ਵਜੋਂ ਹੋਈ ਸੀ, ਜਿਸ ਨੂੰ ਪਿੰਡ ਦੇ ਮੌਜੂਦਾ ਮਹਿਲਾ ਸਰਪੰਚ ਦਾ ਪਤੀ ਦੱਸਿਆ ਜਾ ਰਿਹਾ | ਹਾਲਾਂਕਿ ਪਰਿਵਾਰ ਤੇ ਪੁਲਿਸ ਵਾਲੇ ਕਹਿ ਰਹੇ ਨੇ ਕਿ ਬੰਦੇ ਦੀ ਮੌਤ ਅਟੈਕ ਆਉਣ ਨਾਲ ਹੋਈ ਆ , ਪਰ ਵੀਡੀਓ ਵਿੱਚ ਸਾਫ ਦਿੱਖ ਰਿਹਾ ਕੇ ਬੰਦੇ ਦੇ ਗੋਲੀ ਲੱਗੀ ਆ ਤੇ ਉਸਦੀ ਮੌਤ ਹੋਈ ਆ

Tags :