ਮੁੰਬਈ : “HDFC ਬੈਂਕ ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ, ਹੁਣ ਖਾਤਾ ਧਾਰਕਾਂ ਨੂੰ ਆਪਣੀਆਂ ਬਚਤ ਖਾਤਿਆਂ ਵਿੱਚ ਘੱਟੋ-ਘੱਟ ₹25,000 ਰਾਖਣਾ ਲਾਜ਼ਮੀ ਹੋਵੇਗਾ। ਜੇਕਰ ਇਹ ਘੱਟੋ-ਘੱਟ ਰਕਮ ਨਹੀਂ ਰੱਖੀ ਜਾਂਦੀ, ਤਾਂ ਬੈਂਕ ਵੱਲੋਂ ਜੁਰਮਾਨਾ ਲਗਾਇਆ ਜਾਵੇਗਾ। ਪਹਿਲਾਂ HDFC ਬੈਂਕ ਦੀ ਬਚਤ ਖਾਤਿਆਂ ਲਈ ਘੱਟੋ-ਘੱਟ ਬਕਾਇਆ ਦੀ ਲੋੜ ₹10,000 ਸੀ।
ਨਵਾਂ ਘੱਟੋ-ਘੱਟ ਬਕਾਇਆ ਨਿਯਮ 1 ਅਗਸਤ ਤੋਂ ਮੈਟਰੋ ਸ਼ਹਿਰਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਲਾਗੂ ਹੋ ਗਿਆ ਹੈ ਅਤੇ ਇਹ ਉਹਨਾਂ ਸਾਰੇ HDFC ਬੈਂਕ ਗਾਹਕਾਂ ਉੱਤੇ ਲਾਗੂ ਹੋਵੇਗਾ ਜੋ ਇਸ ਮਿਤੀ ਤੋਂ ਬਾਅਦ ਨਵੇਂ ਬਚਤ ਖਾਤੇ ਖੋਲ੍ਹਦੇ ਹਨ।”

