ਪੰਜਾਬ ਸਰਕਾਰ ਦੀ ਕੱਲ ਹੋਵੇਗੀ ਕੈਬਿਨੇਟ ਮੀਟਿੰਗ, ਕਈ ਵੱਡੇ ਐਲਾਨ ਹੋਣ ਦੀ ਉਮੀਦ

ਚੰਡੀਗੜ੍ਹ : ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਕੱਲ CM ਭਗਵੰਤ ਮਾਨ ਨੇ ਕੈਬਿਨੇਟ ਦੀ ਬੈਠਕ ਬੁਲਾਈ ਹੈ, ਤੁਹਾਨੂੰ ਦਸੱਦੀਏ ਇਹ ਮੀਟਿੰਗ ਵੀਰਵਾਰ ਨੂੰ ਚੰਡੀਗੜ੍ਹ ਸਥਿਤ CM ਰਿਹਾਇਸ਼ ‘ਤੇ ਹੋਵੇਗੀ, ਜਿਥੇ ਪੰਜਾਬ ਦੇ ਕਈ ਵੱਡੇ ਪ੍ਰੋਜੈਕਟਾਂ ਤੇ’ ਵੱਡੀ ਮੋਹਰ ਲੱਗ ਸਕਦੀ ਆ ਤੇ ਬੈਠਕ ਵਿੱਚ ਕਈ ਏਜੈਂਡਿਆਂ ‘ਤੇ ਚਰਚਾ ਕੀਤੀ ਜਾਵੇਗੀ। ਹਾਲ ਹੀ ਵਿੱਚ ਸਰਕਾਰ ਨੇ ਆਪਣੀ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਇਸ ਫੈਸਲੇ ਤੋਂ ਬਾਅਦ ਇਹ ਪਹਿਲੀ ਕੈਬਿਨੇਟ ਮੀਟਿੰਗ ਹੋ ਰਹੀ ਹੈ। ਇਸੇ ਕਰਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੈਬਿਨੇਟ ਦੀ ਬੈਠਕ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਫਿਰ ਤੋਂ ਚਰਚਾ ਹੋ ਸਕਦੀ ਹੈ