ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਦੇ ਹੋਏ, ਸ਼ਨੀਵਾਰ ਨੂੰ ਮੈਸੇਜਿੰਗ ਪਲੇਟਫਾਰਮਾਂ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸ ਨਵੇਂ ਨਿਯਮ ਤਹਿਤ, ਹੁਣ WhatsApp, Telegram, Signal, Snapchat, ShareChat, JioChat, Arattai ਅਤੇ Josh ਵਰਗੇ ਮੈਸੇਜਿੰਗ Apps ਮੋਬਾਈਲ ਵਿੱਚ ਐਕਟਿਵ SIM ਕਾਰਡ ਤੋਂ ਬਿਨਾਂ ਕੰਮ ਨਹੀਂ ਕਰ ਸਕਣਗੇ
ਮੁੱਖ ਮਕਸਦ: SIM ਕਾਰਡ ਨੂੰ ਲਾਜ਼ਮੀ ਬਣਾਉਣਾ
ਇਸ ਨਿਯਮ ਦਾ ਮੁੱਖ ਮਕਸਦ SIM ਕਾਰਡ ਨੂੰ ਜ਼ਰੂਰੀ ਬਣਾਉਣਾ ਹੈ। ਅਸਲ ਵਿੱਚ, ਇਸ ਦਾ ਮਤਲਬ ਹੈ ਕਿ ਐਪ ਨੂੰ ਲਗਾਤਾਰ ਇਹ ਜਾਂਚ ਕਰਨੀ ਹੋਵੇਗੀ ਕਿ ਰਜਿਸਟਰਡ SIM ਕਾਰਡ ਐਕਟਿਵ ਹੈ ਅਤੇ ਡਿਵਾਈਸ ਵਿੱਚ ਲੱਗਿਆ ਹੋਇਆ ਹੈ।
ਜੇਕਰ SIM ਕਾਰਡ ਕੱਢ ਲਿਆ ਜਾਂਦਾ ਹੈ, ਬਦਲ ਦਿੱਤਾ ਜਾਂਦਾ ਹੈ, ਜਾਂ ਡੀਐਕਟੀਵੇਟ ਕਰ ਦਿੱਤਾ ਜਾਂਦਾ ਹੈ, ਤਾਂ WhatsApp ਕੰਮ ਕਰਨਾ ਬੰਦ ਕਰ ਦੇਵੇਗਾ
ਨਵਾਂ ਨਿਯਮ ਕਦੋਂ ਲਾਗੂ ਹੋਵੇਗਾ?
Department of Telecommunications ਨੇ WhatsApp ਅਤੇ ਦੂਜੀ ਮੈਸੇਜਿੰਗ ਸਰਵਿਸ ਜਿਵੇਂ Telegram, Signal, ਅਤੇ Snapchat ਨੂੰ ਤਿੰਨ ਮਹੀਨਿਆਂ ਦੇ ਅੰਦਰ ਇਹ ਸਿਸਟਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ | ਇਹ ਨਿਯਮ WhatsApp ਦੇ ਵੈੱਬ ਵਰਜ਼ਨ ‘ਤੇ ਵੀ ਲਾਗੂ ਹੁੰਦਾ ਹੈ, ਜੋ ਹੁਣ ਹਰ ਛੇ ਘੰਟਿਆਂ ਵਿੱਚ ਯੂਜ਼ਰਸ ਨੂੰ ਆਟੋਮੈਟਿਕਲੀ ਲੌਗ ਆਊਟ ਕਰ ਦੇਵੇਗਾ | ਯੂਜ਼ਰਸ ਨੂੰ ਦੁਬਾਰਾ ਐਕਸੈਸ ਪਾਉਣ ਲਈ ਇੱਕ QR ਕੋਡ ਸਕੈਨ ਕਰਨਾ ਹੋਵੇਗਾ
ਜੋ ਲੋਕ ਸਿਰਫ਼ Wi-Fi ਵਾਲੇ ਟੈਬਲੇਟ ‘ਤੇ ਨਿਰਭਰ ਹਨ ਜਾਂ ਵਾਰ-ਵਾਰ ਡਿਵਾਈਸ ਬਦਲਦੇ ਰਹਿੰਦੇ ਹਨ, ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ WhatsApp ਲਈ SIM ਨੂੰ ਅਕਾਊਂਟ ਨਾਲ ਜੁੜੇ ਫੋਨ ਵਿੱਚ ਸਰੀਰਕ ਤੌਰ ‘ਤੇ ਮੌਜੂਦ ਰਹਿਣਾ ਜ਼ਰੂਰੀ ਹੋਵੇਗਾ


#whatsappnews #whatsapplatestnews #whatsappdeactivate #whatsappnewpolicy
