ਵਿਵਾਦਾਂ ‘ਚ ਜਲੰਧਰ ਦਾ ਕੁਲੜ ਪੀਜਾ ਕਪਲ, ਬੰਦੂਕ ਨਾਲ ਬਣਾਈ ਵੀਡਿਓ ਪੈ ਗਈ ਭਾਰੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਜਲੰਧਰ: ਕੁਲੜ ਪੀਜਾ ਤੋਂ ਮਸ਼ਹੂਰ ਹੋਇਆ ਜਲੰਧਰ ਦਾ ਜੋੜਾ ਹੁਣ ਵਿਵਾਦਾਂ ‘ਚ ਘਿਰਦਾ ਜਾ ਰਿਹਾ ਹੈ। ਦਰਅਸਲ ਬੀਤੇ ਦਿਨੀਂ ਕੁਲੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਪਤਨੀ ਗੁਰਪ੍ਰੀਤ ਕੌਰ ਦੀ ਸੋਸ਼ਲ ਮੀਡੀਆ ‘ਤੇ ਬੰਦੂਕ ਵਾਲੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਉਹ ਸਵਾਲਾਂ ਦੇ ਘੇਰੇ ਵਿੱਚ ਆ ਗਏ। ਲੋਕਾਂ ਨੇ ਵੀ ਉਨ੍ਹਾਂ ਉਪਰ ਕਾਰਵਾਈ ਦੀ ਮੰਗ ਕੀਤੀ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਚਾਰ ਦੀ ਪੁਲਸ ਨੇ ਇਨ੍ਹਾਂ ਖਿਲਾਫ ਐੱਫਆਈਆਰ ਨੰਬਰ 137 ਧਾਰਾ 188 ਤਹਿਤ ਮਾਮਲਾ ਦਰਜ ਕੀਤਾ। ਇਸ ਮਾਮਲੇ ‘ਚ ਏ.ਸੀ.ਪੀ ਸੈਂਟਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖਿਡੌਣਾ ਬੰਦੂਕ ਸੀ ਜਾਂ ਅਸਲ ਬੰਦੂਕ, ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਵੀਡਿਓ ਤੇ ਜੋੜੇ ਨੇ ਦਿੱਤੀ ਸਫਾਈ

ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋੜੇ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਪਿਸਤੌਲ ਨਕਲੀ ਖਿਡੌਣੇ ਦੀ ਹੈ, ਮੈਕਲਿਓਡਗੰਜ ਤੋਂ ਇੱਕ ਗਾਹਕ ਇੱਸ ਖਿਡੌਣਾ ਪਿਸਤੌਲ ਲੈ ਕੇ ਆਇਆ ਸੀ, ਫਿਰ ਮਜ਼ਾਕ ਵਿੱਚ ਉਨ੍ਹਾਂ ਨੇ ਵੀਡੀਓ ਬਣਾ ਲਿਆ ਹਾਲਾਂਕਿ ਇਹ ਵੀਡੀਓ ਵੀ ਪੁਰਾਣੀ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਦੱਸ ਦਇਏ ਕਿ ਪੰਜਾਬ ਸਰਕਾਰ ਹਥਿਆਰੀ ਲਾਇਸੇਂਸ ਜਾਂ ਇਨਹਾਂ ਨੂੰ ਪ੍ਰਮੋਟ ਕਰਨ ਵਾਲਿਆਂ ਤੋ ਸਖਤੀ ਬਰਤ ਰਹੀ ਹੈ। ਉਸੇ ਦੇ ਮਦੇਨਜਰ ਹੁਣ ਜਲੰਧਰ ਦਾ ਕੁਲੜ ਪੀਜਾ ਕਪਲ ਵਿਵਾਦਾਂ ਵਿੱਚ ਆ ਗਿਆ ਹੈ।