ਪੁਤਿਨ ਦੇ Dinner ਚ’ ਰਾਹੁਲ ਗਾਂਧੀ ਤੇ ਖ਼ੜਗੇ ਨੂੰ ਨਾ ਸੱਦਣ ਤੇ’ ਭੜਕੀ ਕਾਂਗਰਸ

ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਨਮਾਨ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਦਿੱਤੇ ਗਏ ਰਾਤ ਦੇ ਡਿਨਰ ‘ਤੇ ਸੰਸਦ ਦੇ ਦੋਵਾਂ ਸਦਨਾਂ ਦੇ ਵਿਰੋਧੀ ਧਿਰ ਦੇ ਨੇਤਾਵਾਂ ਰਾਹੁਲ ਗਾਂਧੀ ਤੇ ਪ੍ਰਧਾਨ ਖ਼ੜਗੇ ਨੂੰ ਸੱਦਾ ਨਹੀਂ ਦਿੱਤਾ ਗਿਆ ਤੇ ਜਿਸ ਕਰਕੇ ਕਾਂਗਰਸ bjp ਤੇ’ ਨਿਸ਼ਾਨਾ ਸਾਧਕੇ ਕਹਿ ਰਹੀ ਆ ਕਿ ਸਰਕਾਰ ਰੋਜ਼ਾਨਾ ਪ੍ਰੋਟੋਕੋਲ ਤੋੜ ਕੇ ਰਾਜਨੀਤੀ ਕਰ ਰਹੀ ਹੈ

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਸੱਦਾ ਨਹੀਂ ਭੇਜਿਆ ਗਿਆ ਪਰ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਇਸ ਡਿਨਰ ਲਈ ਬੁਲਾਇਆ ਗਿਆ ਸੀ, ਜਿਸ ‘ਤੇ ਰਮੇਸ਼ ਨੇ ਟਿੱਪਣੀ ਕੀਤੀ ਕਿ ਸੱਦਾ ਭੇਜਣ ਵਾਲੇ ਅਤੇ ਇਸਨੂੰ ਸਵੀਕਾਰ ਕਰਨ ਵਾਲੇ ਦੋਵੇਂ ‘ਕਮਾਲ’ ਦੇ ਹਨ

ਵਿਵਾਦ ਦੀ ਜੜ੍ਹ: ਇਹ ਵਿਵਾਦ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਸਰਕਾਰ ‘ਤੇ ਇਹ ਦੋਸ਼ ਲਾਇਆ ਸੀ ਕਿ ਉਹ ਵਿਦੇਸ਼ੀ ਰਾਸ਼ਟਰ ਮੁਖੀਆਂ ਨੂੰ ਭਾਰਤ ਦੌਰੇ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਾ ਮਿਲਣ ਦਾ ਸੰਦੇਸ਼ ਭੇਜਦੀ ਹੈ

ਰਾਹੁਲ ਬੋਲੇ – ਸਰਕਾਰ ਨਹੀਂ ਚਾਹੁੰਦੀ ਵਿਦੇਸ਼ੀ ਨੇਤਾ ਵਿਰੋਧੀ ਧਿਰ ਨੂੰ ਮਿਲਣ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ‘ਤੇ ਗੰਭੀਰ ਦੋਸ਼ ਲਾਇਆ ਹੈ। ਵੀਰਵਾਰ ਨੂੰ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ, ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਨੇਤਾਵਾਂ ਨੂੰ ਵਿਰੋਧੀ ਧਿਰ ਦੇ ਆਗੂਆਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੰਦੀ l ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੀ ਦੇਸ਼ ਦੀ ਨੁਮਾਇੰਦਗੀ ਕਰਦੀ ਹੈ, ਅਤੇ ਵਿਦੇਸ਼ੀ ਨੇਤਾਵਾਂ ਲਈ ਭਾਰਤ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਲਈ ਉਨ੍ਹਾਂ ਦਾ ਨਜ਼ਰੀਆ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਪਰ, ਸਰਕਾਰ ਅਜਿਹੀਆਂ ਮੁਲਾਕਾਤਾਂ ਤੋਂ ਬਚਣਾ ਚਾਹੁੰਦੀ ਹੈ

BJP ਸਰਕਾਰ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਕੀਤਾ ਖਾਰਜ : ਰਾਹੁਲ ਗਾਂਧੀ ਦੇ ਇਸ ਦੋਸ਼ ਨੂੰ ਕਿ ਸਰਕਾਰ ਵਿਦੇਸ਼ੀ ਨੇਤਾਵਾਂ ਨੂੰ ਵਿਰੋਧੀ ਧਿਰ ਦੇ ਆਗੂਆਂ ਨਾਲ ਮਿਲਣ ਤੋਂ ਰੋਕਦੀ ਹੈ, ਭਾਰਤ ਸਰਕਾਰ ਨੇ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਹੈ l ਸਰਕਾਰੀ ਸੂਤਰਾਂ ਮੁਤਾਬਕ, ਜੂਨ 2024 ਵਿੱਚ ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਰਾਹੁਲ ਗਾਂਧੀ ਘੱਟੋ-ਘੱਟ ਚਾਰ ਵਿਦੇਸ਼ੀ ਰਾਸ਼ਟਰ ਮੁਖੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਸ਼ਾਮਲ ਹਨ l ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਿਦੇਸ਼ੀ ਵਫ਼ਦ ਨਾਲ ਮੁਲਾਕਾਤ ਲਈ ਕਿਸ ਗੈਰ-ਸਰਕਾਰੀ ਨੇਤਾਵਾਂ ਨੂੰ ਮਿਲਣਾ ਹੈ, ਇਹ ਫੈਸਲਾ ਭਾਰਤ ਸਰਕਾਰ ਨਹੀਂ, ਸਗੋਂ ਉਹ ਵਿਦੇਸ਼ੀ ਵਫ਼ਦ ਖ਼ੁਦ ਕਰਦਾ ਹੈ। ਸਰਕਾਰ ਮੁਤਾਬਕ, ਕਿਸ ਨੂੰ ਸੱਦਾ ਦੇਣਾ ਹੈ ਅਤੇ ਕਿਸ ਨਾਲ ਮਿਲਣਾ ਹੈ, ਇਸ ਦਾ ਅਧਿਕਾਰ ਪੂਰੀ ਤਰ੍ਹਾਂ ਮਹਿਮਾਨ ਡੈਲੀਗੇਸ਼ਨ ਕੋਲ ਹੁੰਦਾ ਹੈ

#rahulgandhinews #rahulgandhinotinvitedputindinner #putindinner #putindinnernews

#putindinnerwithpresident #putinwithmodi #khargenotinvitedtoputindinner #putinbreakingnews #putin #modi