ਇਸਾਈਆਂ ‘ਤੇ ਜ਼ੁਲਮ ਕਰਨ ਵਾਲਿਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ! – ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ, ਵੀਜ਼ਾ ਪਾਬੰਦੀਆਂ ਲਾਗੂ

ਵਾਸ਼ਿੰਗਟਨ : ਤੁਹਾਨੂੰ ਦਸਦੀਏ ਕੇ ਟਰੰਪ ਦੇ ਸੈਕਟਰੀ Marcro Rubio ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਜਿਹੜੇ Anti Chritsian ਲੋਕ ਨੇ ਜੋ ਈਸਾਈਆਂ ਨੂੰ ਮਾਰ ਰਹੇ ਨੇ ਉਨ੍ਹਾਂ ਤੇ’ ਅੱਤਿਆਚਾਰ ਕਰ ਰਹੇ ਨੇ ਉਨ੍ਹਾਂ ਨੂੰ USA ਚ’ ਐਂਟਰੀ ਨਹੀਂ ਮਿਲੇਗੀ, ਉਨ੍ਹਾਂ ਦੇ VISA ਤੇ’ ਰੋਕ ਲੱਗਾ ਦਿੱਤੀ ਗਈ ਆ , ਇਸਾਈਆਂ ਦੇ ਹੱਕ ਚ’ USA ਨੇ ਵੱਡਾ ਫੈਸਲਾ ਲਿਆ, ਉਨ੍ਹਾਂ ਲੋਕਾਂ ਲਈ ਵੀਜ਼ਾ ਬੰਦ ਕਰ ਦਿੱਤਾ ਆ ਜਿਹੜੇ ਲੋਕ ਇਸਾਈਆਂ ਖ਼ਿਲਾਫ਼ ਧਰਨਾ, ਉਨ੍ਹਾਂ ਨੂੰ ਮਾੜਾ ਬੋਲ ਰਹੇ ਨੇ, ਉਨ੍ਹਾਂ ਨੂੰ ਮਾਰ ਰਹੇ ਨੇ, ਉਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ

ਅਮਰੀਕੀ ਵਿਦੇਸ਼ ਵਿਭਾਗ ਨੇ 3 ਦਸੰਬਰ ਨੂੰ ਐਲਾਨ ਕੀਤਾ ਕਿ ਉਹ ਵਿਦੇਸ਼ਾਂ ਵਿੱਚ ਈਸਾਈਆਂ ਵਿਰੁੱਧ ਧਾਰਮਿਕ ਹਿੰਸਾ ਦੀ ਯੋਜਨਾ ਬਣਾਉਣ ਜਾਂ ਇਸ ਨੂੰ ਸਮਰੱਥ ਬਣਾਉਣ ਦੇ ਦੋਸ਼ੀ ਕਿਸੇ ਵੀ ਵਿਅਕਤੀ ‘ਤੇ ਨਵੀਆਂ ਵੀਜ਼ਾ ਪਾਬੰਦੀਆਂ ਲਗਾਈਆਂ ਜਾਵੇਗੀਆਂ । ਇਹ ਐਲਾਨ ਨਾਈਜੀਰੀਆ ਅਤੇ ਹੋਰ ਥਾਵਾਂ ‘ਤੇ ਈਸਾਈਆਂ ‘ਤੇ ਹੋ ਰਹੇ ਲਗਾਤਾਰ ਹਮਲੇ ਨੂੰ ਲੈਕੇ ਟਰੰਪ ਨੇ ਇਹ ਫੈਸਲਾ ਲਿਆ, ਅਮਰੀਕਾ ਕਿਸੇ ਵੀ ਅਜਿਹੇ ਵਿਅਕਤੀ ਨੂੰ ਵੀਜ਼ਾ ਨਹੀਂ ਦੇਵੇਗਾ ਜੋ ਈਸਾਈਆਂ ਜਾਂ ਹੋਰ ਧਾਰਮਿਕ ਘੱਟ-ਗਿਣਤੀਆਂ ਦੇ ਅਤਿਆਚਾਰ ਦਾ ਸਮਰਥਨ ਕਰਦਾ ਹੈ

ਮਾਰਕੋ ਰੂਬੀਓ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ – “ਨਾਈਜੀਰੀਆ ਅਤੇ ਦੁਨੀਆ ਭਰ ਵਿੱਚ ਈਸਾਈਆਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਅਤੇ ਹਿੰਸਾ ਦੇ ਜਵਾਬ ਵਿੱਚ ਇਹ ਵੱਡੀ ਕਾਰਵਾਈ” ਕਰ ਰਿਹਾ ਹੈ।

ਇੱਕ ਬਿਆਨ ਵਿੱਚ, ਉਨ੍ਹਾਂ ਕਿਹਾ, “ਵਿਦੇਸ਼ ਵਿਭਾਗ ਉਨ੍ਹਾਂ ਲੋਕਾਂ ਲਈ ਅਮਰੀਕੀ ਵੀਜ਼ਿਆਂ ‘ਤੇ ਪਾਬੰਦੀ ਲਗਾਵੇਗਾ ਜੋ ਜਾਣਬੁੱਝ ਕੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਦੇ ਹਨ, ਅਧਿਕਾਰਤ ਕਰਦੇ ਹਨ, ਫੰਡ ਦਿੰਦੇ ਹਨ, ਸਮਰਥਨ ਕਰਦੇ ਹਨ, ਜਾਂ ਅੰਜਾਮ ਦਿੰਦੇ ਹਨ, ਉਨ੍ਹਾਂ ਦੇ VISA ਤੇ’ ਰੋਕ ਲੱਗਾ ਦਿੱਤੀ ਗਈ , ਜਿਹੜੇ ਲੋਕ ਇਸਾਈਆਂ ਖ਼ਿਲਾਫ਼ ਧਰਨਾ, ਉਨ੍ਹਾਂ ਨੂੰ ਮਾੜਾ ਬੋਲ ਰਹੇ ਨੇ, ਉਨ੍ਹਾਂ ਨੂੰ ਮਾਰ ਰਹੇ ਨੇ, ਉਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਉਨ੍ਹਾਂ ਦੀ ਦੇਸ਼ ਚ’ ਐਂਟਰੀ ਹੋਵੇਗੀ, ਕਿਉਂਕਿ ਲਗਾਤਾਰ ਪੂਰੀ ਦੁਨੀਆ ਚ’ ਇਸਾਈਆਂ ਤੇ’ ਲੋਕ ਅੱਤਿਆਚਾਰ ਕਰ ਰਹੇ ਨੇ, ਚਾਹੇ NEGIRIA ਦੀ ਗੱਲ ਕਰੀਏ, ਚਾਹੇ ਚੀਨ ਦੀ, ਚਾਹੇ ਭਾਰਤ ਦੇ ਮਣੀਪੁਰ ਚ’ ਚਾਹੇ ਪੰਜਾਬ ਚ’ ਲਗਾਤਾਰ ਕਈ ਸ਼ਰਾਰਤੀ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਨੇ, ਚਰਚਾਂ ਚ’ ਜਾਕੇ ਬੰਨ੍ਹ ਤੋੜ ਕਰ ਰਹੇ ਨੇ, ਜਿਸ ਨੂੰ ਰੋਕਣ ਲਈ ਟਰੰਪ ਨੇ ਵੱਡਾ ਫੈਸਲਾ ਲਿਆ ਤੇ ਜਿਸ ਦੀ ਈਸਾਈ ਭਾਈਚਾਰਾ ਸ਼ਲਾਂਘਾ ਵੀ ਕਰ ਰਿਹਾ ਆ, ਕਿ ਉਨ੍ਹਾਂ ਦੇ ਨਾਲ ਅਮਰੀਕਾ ਖੜਾ ਆ

#usavisarestriction #antichristiannovisa #Macrorubio #nationalnews #trump