60 ਹਜ਼ਾਰ ਰੁਪਏ ਤੁਹਾਡੇ! – ਪੰਜਾਬ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਚੁੱਕਣ ਲਈ ਅੱਜ ਹੀ ਕਰੋ ਅਪਲਾਈ

ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਲਈ ਇੱਕ ਬੇਹੱਦ ਖਾਸ ਅਤੇ ਵੱਡੀ ਖ਼ਬਰ ਹੈ। CM ਭਗਵੰਤ ਮਾਨ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੀ ਆਪਣੀ ਮੁਹਿੰਮ ਨੂੰ ਇੱਕ ਨਵੇਂ, ਅਹਿਮ ਪੱਧਰ ‘ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਇਸ ਇਤਿਹਾਸਕ ਪਹਿਲਕਦਮੀ ਤਹਿਤ, ਸਰਕਾਰ ਨੌਜਵਾਨਾਂ ਨੂੰ ਨਾ ਸਿਰਫ਼ ਚੰਗੀ ਤਨਖਾਹ ਵਾਲੀ ਨੌਕਰੀ ਦੇ ਰਹੀ ਹੈ, ਸਗੋਂ ਪੰਜਾਬ ਦੀ ਬਿਹਤਰੀ ਲਈ ਸੇਵਾ ਕਰਨ ਦਾ ਮੌਕਾ ਵੀ ਦੇ ਰਹੀ ਹੈ

ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਹੁਣ ‘ਕਰੋ ਜਾਂ ਮਰੋ’ ਵਾਲੀ ਹੋਵੇਗੀ, ਅਤੇ ਇਸ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਨੌਜਵਾਨਾਂ ਦੀ ਲੋੜ ਹੈ

ਪੰਜਾਬ ਸਰਕਾਰ ਨੇ ਦੇਸ਼ ਵਿੱਚ ਪਹਿਲਾ “ਮਾਨਸਿਕ ਸਿਹਤ ਵਿੱਚ ਲੀਡਰਸ਼ਿਪ ਪ੍ਰੋਗਰਾਮ” (Leadership Program in Mental Health) ਸ਼ੁਰੂ ਕੀਤਾ ਹੈ। ਇਹ ਇੱਕ ਦੋ-ਸਾਲਾ ਫੈਲੋਸ਼ਿਪ ਪ੍ਰੋਗਰਾਮ ਹੋਵੇਗਾ ਜੋ ਕਿ ਸੂਬੇ ਵਿੱਚ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਦੇ ਖੇਤਰ ਵਿੱਚ ਕ੍ਰਾਂਤੀ ਲਿਆਵੇਗਾ।

ਪਾਰਟਨਰਸ਼ਿਪ: ਸਰਕਾਰ ਨੇ ਇਸ ਮਿਸ਼ਨ ਲਈ ਦੇਸ਼ ਦੇ ਦੋ ਪ੍ਰਮੁੱਖ ਅਦਾਰਿਆਂ – ਏਮਜ਼ ਮੋਹਾਲੀ (AIIMS Mohali) ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (TISS), ਮੁੰਬਈ ਨਾਲ ਭਾਈਵਾਲੀ ਕੀਤੀ ਹੈ

35 ‘ਸਿਪਾਹੀਆਂ’ ਦੀ ਭਰਤੀ, ਤਨਖਾਹ 60,000 ਪ੍ਰਤੀ ਮਹੀਨਾ

ਇਸ ਫੈਲੋਸ਼ਿਪ ਤਹਿਤ, 35 ਹੋਣਹਾਰ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ, ਜੋ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜ਼ਮੀਨੀ ਪੱਧਰ ‘ਤੇ ਕੰਮ ਕਰਨਗੇ।

ਚੁਣੇ ਗਏ ਫੈਲੋਜ਼ ਨੂੰ ਪੰਜਾਬ ਦੀ ਸੇਵਾ ਕਰਨ ਲਈ 60,000 ਰੁਪਏ ਪ੍ਰਤੀ ਮਹੀਨਾ ਦੀ ਆਕਰਸ਼ਕ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਇਨ੍ਹਾਂ ਨੌਜਵਾਨਾਂ ਨੂੰ TISS ਮੁੰਬਈ ਵੱਲੋਂ ਵਿਸ਼ੇਸ਼ ਸਿਖਲਾਈ (Specialized Training) ਦਿੱਤੀ ਜਾਵੇਗੀ, ਜਿਸ ਨਾਲ ਉਨ੍ਹਾਂ ਦੇ ਹੁਨਰ ਵਿੱਚ ਵਾਧਾ ਹੋਵੇਗਾ

ਕੌਣ ਕਰ ਸਕਦਾ ਹੈ ਅਪਲਾਈ? : ਉਹ ਨੌਜਵਾਨ ਜਿਨ੍ਹਾਂ ਨੇ ਮਨੋਵਿਗਿਆਨ (Psychology) ਜਾਂ ਸਮਾਜਿਕ ਕਾਰਜ (Social Work) ਦੀ ਪੜ੍ਹਾਈ ਕੀਤੀ ਹੋਵੇ ਅਤੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਦਾ ਤਜਰਬਾ ਰੱਖਦੇ ਹੋਣ, ਉਹ ਇਸ ਲਈ ਅਰਜ਼ੀ ਦੇ ਸਕਦੇ ਹਨ।

ਜ਼ਰੂਰੀ ਨੋਟ: ਇਸ ਸੁਨਹਿਰੀ ਮੌਕੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਬਹੁਤ ਨਜ਼ਦੀਕ ਹੈ, 7 ਦਸੰਬਰ। ਨੌਜਵਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੁਰੰਤ ਅਪਲਾਈ ਕਰਨ।

ਨਸ਼ਾ ਮੁਕਤ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਇਹ ਪ੍ਰੋਗਰਾਮ ਇੱਕ ਵੱਡਾ ਕਦਮ ਹੈ, ਜੋ ਕਿ ਦੇਸ਼ ਦੇ ਹੋਰਨਾਂ ਸੂਬਿਆਂ ਲਈ ਵੀ ਇੱਕ ਮਿਸਾਲ ਕਾਇਮ ਕਰੇਗਾ l ਅਪਲਾਈ ਕਰਨ ਲਈ: ਤੁਸੀਂ ਅਧਿਕਾਰਤ ਵੈੱਬਸਾਈਟ https://tiss.ac.in/lmhp ‘ਤੇ ਜਾ ਸਕਦੇ ਹੋ।

#cmbhagwantmann #youthnews #cmbhagwantmann #latestpunjabnews #breakingnews