ਅੰਕੁਰ ਨਰੂਲਾ ਮਿਨਿਸਟ੍ਰੀ ਦੇ ‘KINGS OF KING’ ਗਾਣੇ ਨੇ ਦੁਨੀਆ ਭਰ ਚ’ ਪਾਈਆਂ ਧੂਮਾਂ

ਜਲੰਧਰ : ਕ੍ਰਿਸਮਸ ਦੇ ਪਵਿੱਤਰ ਮੌਕੇ ‘ਤੇ ਅੰਕੁਰ ਨਰੂਲਾ ਮਿਨਿਸਟ੍ਰੀ ਵੱਲੋਂ ਰਿਲੀਜ਼ ਕੀਤੇ ਗਏ ਧਾਰਮਿਕ ਗੀਤ ‘KING OF KINGS’ (ਰਾਜਿਆਂ ਦਾ ਰਾਜਾ) ਨੇ ਯੂਟਿਊਬ ‘ਤੇ ਜ਼ਬਰਦਸਤ ਸਫਲਤਾ ਹਾਸਲ ਕੀਤੀ ਹੈ, ਪਹਿਲਾ ਗਾਣਿਆਂ ਵਾਂਗੂ ਇਸ ਗਾਣੇ ਨੂੰ ਵੀ ਦੁਨੀਆ ਭਰ ਚ’ ਇਸਾਈ ਭਾਈਚਾਰੇ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ | 24 ਘੰਟਿਆਂ ਚ’ 80 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ | ਤੁਹਾਨੂੰ ਦੱਸਦੀਏ ਰਿਲੀਜ਼ ਹੁੰਦੇ ਸਾਰ ਹੀ ਇਸ ਗਾਣੇ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਹੈ, ਕਿਉਕਿ ਇਹ ਗਾਣਾ ਪੰਜਾਬੀ ਸੱਭਿਆਚਾਰ STYLE ਚ’ ਰਿਕਾਰਡ ਤੇ ਇਸਦਾ VIDEO ਵੀ ਬਹੁਤ ਵਧੀਆ DIRECT ਕੀਤਾ, ਇਸ ਗਾਣੇ ਚ’ ਮਸੀਹੀ ਬੋਲੀਆਂ ਵੀ ਨੇ ਤੇ ਜਿਸ ਕਰਕੇ ਇਸਾਈ ਭਾਈਚਾਰੇ ਇਸ ਗਾਣੇ ਤੇ’ ਭੰਗੜਾ ਪਾਕੇ ਰੀਲਾਂ ਬਣਾਕੇ ਸੋਸ਼ਲ ਮੀਡੀਆ ਤੇ’ ਅਪਲੋਡ ਕਰ ਰਹੇ ਨੇ | ਇਸ ਨਵੇਂ ਕ੍ਰਿਸਮਸ ਗੀਤ ਨੂੰ ਸ਼ਰਧਾਲੂਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਪ੍ਰਭੂ ਯਿਸੂ ਮਸੀਹ ਦੀ ਉਸਤਤ ਵਿੱਚ ਇਸਦੇ ਸ਼ਕਤੀਸ਼ਾਲੀ ਬੋਲਾਂ ਅਤੇ ਮਨਮੋਹਕ ਸੰਗੀਤ ਨੂੰ ਪਸੰਦ ਕਰ ਰਹੇ ਹਨ। ਇਹ ਗਾਣਾ ਦੁਨੀਆ ਭਰ ਵਿੱਚ ਕ੍ਰਿਸਮਸ ਦੀ ਖੁਸ਼ੀ ਅਤੇ ਸ਼ਰਧਾ ਦੇ ਮਾਹੌਲ ਨੂੰ ਹੋਰ ਵਧਾ ਰਿਹਾ ਹੈ

#ankurnarulaministrysongs #ankurnarulachristmassong #Kingsofkings #khambrachurch #christmaspunjabisongs