ਬਠਿੰਡਾ : ਕੰਗਨਾ ਰਣੌਤ ਨਾਲ ਸਬੰਧਤ ਮਾਨਹਾਨੀ ਕੇਸ ਦੀ ਸੁਣਵਾਈ ਮੁੜ ਟਲ ਗਈ ਹੈ। ਅਗਲੀ ਤਰੀਕ 5 ਜਨਵਰੀ 2026 ਨਿਰਧਾਰਿਤ ਕੀਤੀ ਗਈ ਹੈ। ਅੱਜ ਵੀ ਕੰਗਨਾ ਰਣੌਤ ਨੇ ਨਿੱਜੀ ਤੌਰ ‘ਤੇ ਕੋਰਟ ਵਿੱਚ ਪੇਸ਼ ਹੋਣ ਤੋਂ ਛੋਟ (ਹਾਜ਼ਰੀ ਮਾਫ਼ੀ) ਲਈ ਅਰਜ਼ੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਾਤਾ ਮਹਿੰਦਰ ਕੌਰ ਵੱਲੋਂ ਅਜੇ ਦੋ ਗਵਾਹਾਂ ਦੀ ਗਵਾਹੀ ਹੋਣੀ ਬਾਕੀ ਹੈ। ਦੋਨੋਂ ਪੱਖਾਂ, ਭਾਵ ਕੰਗਨਾ ਰਣੌਤ ਅਤੇ ਮਾਤਾ ਮਹਿੰਦਰ ਕੌਰ, ਵਿੱਚੋਂ ਕੋਈ ਵੀ ਧਿਰ ਅੱਜ ਕੋਰਟ ਵਿੱਚ ਪੇਸ਼ ਨਹੀਂ ਹੋਈ, ਜਿਸ ਕਾਰਨ ਅਦਾਲਤ ਨੇ ਸੁਣਵਾਈ ਅੱਗੇ ਪਾ ਦਿੱਤੀ

#kangnaranautnews #kangnaranaut #kangnaranautbathindapeshi #Kangnaranautlatestnews
