ਕੁਰਾਲੀ : ਸਾਬਕਾ CM ਤੇ MP ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਫਾਲਤੂ ਬੇਲੇਟ ਪੇਪਰ ਛਪਵਾਉਣ ਦੀ ਅਸਲੀਅਤ ਹਰ ਥਾਂ ਤੇ ਸਾਹਮਣੇ ਆਈ ਹੈ।ਉਨ੍ਹਾਂ ਦੱਸਿਆ ਕਿਹਾ ਕਿ ਪੱਟੀ ਹਲਕੇ ਦੇ ਤਰਨਤਾਰਨ ਦੇ ਜ਼ਿਲਾ ਪ੍ਰੀਸ਼ਦ ਜ਼ੋਨ ਕੈਰੋਂ ਵਿੱਚ ਆਮ ਅਦਮੀ ਪਾਰਟੀ ਦਾ ਉਮੀਦਵਾਰ ਸਿਕੰਦਰ ਸਿੰਘ ਜਾਲੀ ਬੇਲੇਟ ਪੇਪਰ ਭੁਗਤਾ ਰਿਹਾ ਸੀ ਜਿਸ ਨੂੰ ਕਾਂਗਰਸ ਦੇ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਗੁਰਵਿੰਦਰ ਜੋਧਾ ਨੇ ਪਕੜ ਲਿਆ ਤੇ ਇਸ ਦੋਰਾਨ ਆਮ ਆਦਮੀ ਪਾਰੀ ਦੇ ਸਮਰਥਕਾਂ ਨੇ ਗੁਰਵਿੰਦਰ ਜੋਧਾ ਨਾਲ ਝਗੜਾ ਕਰ ਲਿਆ।ਉੱਨਾਂ ਕਿਹਾ ਕਿ ਇੰਨਾਂ ਬੇਲੇਟ ਪੇਪਰਾ ਤੇ ਝਾੜੂ ਦੇ ਚੋਣ ਨਿਸ਼ਾਨ ਅੱਗੇ ਮੋਹਰ ਲੱਗੀ ਹੋਈ ਹੈ ਤੇ ਇਹ ਪੇਪਰ ਇਕੱਠੇ ਪਾਏ ਜਾ ਰਹੇ ਸਨ।ਚੰਨੀ ਨੇ ਕਿਹਾ ਕਿ ਉਨਾ ਵੱਲੋਂ ਪਹਿਲਾਂ ਤੋ ਜਤਾਏ ਇਸ ਖ਼ਦਸ਼ੇ ਸਬੰਧੀ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਾਂਹ ਕੀਤੀ ਪਰ ਅੱਜ ਚੋਣਾਂ ਦੋਰਾਨ ਉੱਨਾਂ ਖ਼ਦਸ਼ਾ ਸਹੀ ਸਾਬਤ ਹੋਇਆ ਹੈ।ਉੱਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਪੇਸ਼ੇ ਵੰਡ ਕੇ ਅਤੇ ਧਮਕਾ ਕੇ ਦੂਜੀਆਂ ਪਾਰਟੀਆਂ ਦੇ ਹੱਕ ਵਿੱਚ ਭੁਗਣ ਵਾਲੇ ਲੋਕਾਂ ਨੂੰ ਬੂਥਾਂ
ਤੇ ਨਹੀ ਆਉਣ ਦਿੱਤਾ ਗਿਆ ਜਿਸਦੇ ਚਲਦਿਆਂ ਹੀ ਵੋਟਾਂ ਵੀ ਘੱਟ ਪੋਲ ਹੋਈਆਂ ਹਨ।ਚਰਨਜੀਤ ਸਿੰਘ ਚੰਨੀ ਨੇ ਕੁਰਾਲੀ ਦੇ ਪਿੰਡ ਚਤਾਮਲੀ ਵਿੱਚ ਬੂਥ ਕੈਪਚਰਿੰਗ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਥੋਂ ਵੋਟਾਂ ਵਾਲਾ ਬਕਸਾ ਨਿੱਜੀ ਵਾਹਨ ਵਿੱਚ ਲਿਜਾਇਆ ਗਿਆ ਤੇ ਦੋ ਘੰਟਿਆਂ ਤੱਕ ਬਕਸਾ ਗਾਇਬ ਰਿਹਾ।ਜਦ ਕਿ ਹੋਰਨਾਂ ਥਾਵਾ ਤੇ ਵੀ ਬੇਲੇਟ ਪੇਪਰ ਵਾਲੇ ਬਕਸੇ ਨਿੱਜੀ ਵਾਹਨਾਂ ਵਿੱਚ ਲਿਜਾਦੇ ਗਏ ਹਨ ਜੋ ਕਿ ਸ਼ੱਕੀ ਹਨ



#charanjitchanni #exCMPunjab #channi #Zillaparishadelection #Blocksamptielection