ਜੇਲ ‘ਚ ਰਹਿ ਕੇ ਪਤਲੇ ਹੋ ਗਏ ਨਵਜੋਤ ਸਿੱਧੂ, ਘੱਟਾ ਲਿਆ 34 ਕਿਲੋ ਭਾਰ!

ਪੰਜਾਬ ਕਾਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡਰੇਜ ਮਾਮਲੇ ਵਿੱਚ ਪਿਛਲੇ 6 ਮਹੀਨਿਆਂ ਤੋਂ ਪਟਿਆਲਾ ਜੇਲ ਵਿੱਚ ਬੰਦ ਹਨ। ਤੇ ਇਸੇ ਵਿਚਾਲੇ ਖਬਰ ਆ ਰਹੀ ਹੈ ਕਿ ਸਿੱਧੂ ਨੇ ਜੇਲ ਵਿੱਚ ਰਹਿੰਦੀਆ ਤਕਰੀਬਨ 34 ਕਿੱਲੋ ਭਾਰ ਘਟਾ ਲਿਆ ਹੈ। ਦਰਅਸਲ ਸਿੱਧੂ ਦੇ ਇਕ ਸਹਿਯੋਗੀ ਵੱਲੋ ਇਹ ਜਾਣਕਾਰੀ ਦਿੱਤੀ ਗਈ। ਮੀਡਿਆ ਰਿਪੋਰਟ
ਦੀ ਮੰਨਿਏ ਤਾਂ ਜੇਲ ਵਿੱਚ ਸਿੱਧੂ ਇੱਕ ਦੋ ਘੰਟੇ ਯੋਗਾ ਕਰ ਰਹੇ ਹਨ ਤੇ ਉਨ੍ਹਾਂ ਦੀ ਖੂਰਾਕ ਵਿੱਚ ਵੀ ਕਾਫੀ ਬਦਲਾਅ ਆਇਆ ਹੈ। ਜਿਸ ਕਰਕੇ ਉਨ੍ਹਾਂ ਦਾ ਭਾਰ 34 ਕਿੱਲੋ ਘੱਟ ਗਿਆ ਹੈ। ਹਾਲਾਂਕਿ ਇਸ ਖਬਰ ਵਿੱਚ ਕਿੰਨੀ ਸੱਚਾਈ ਹੈ ਇਹ ਤੇ ਸਿੱਧੂ ਦੇ ਬਾਹਰ ਅਉਣ ਕੇ ਹੀ ਪਤਾ ਲਗੇਗਾ ਪਰ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ 34 ਕਿੱਲੋ ਭਾਰ ਘੱਟਾ ਲਿਆ ਹੈ। ਤੇ ਜੇਲ ਤੋਂ ਬਾਹਰ ਆਉਣ ਤੇ ਸਭ ਨੂੰ ਸਿੱਧੂ ਦਾ ਵੱਖਰਾ ਰੂਪ ਦੇਖਣ ਨੂੰ ਮਿਲੇਗਾ।