ਜਲੰਧਰ: ਮਸ਼ਹੂਰ ਪੰਜਾਬੀ ਕਾਮੇਡਿਅਨ ਕਾਕੇ ਸ਼ਾਹ ਦੀਆਂ ਮੁਸ਼ਕਿਲਾਂ ਵੱਧਦਿਆਂ ਨਜਰ ਆ ਰਹਿਆਂ ਹਨ। ਦਰਅਸਲ ਕਾਕੇ ਸ਼ਾਹ ਤੇ ਵਿਦੇਸ਼ ਭੇਜਣ ਦੇ ਨਾਂ ਤੇ ਧੋਖਾਧੜੀ ਦੇ ਆਰੋਪ ਲੱਗੇ ਹਨ। ਇਸ ਸੰਬੰਧੀ ਜਲੰਧਰ ਦੀ ਥਾਣਾ ਤਿੰਨ ਦੀ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਦੇਸਿਆ ਜਾ ਰਿਹਾ ਹੈ ਕਿ ਕਾਕੇ ਸ਼ਾਹ ਵੱਲੋਂ ਨਵਨੀਤ ਆਨੰਦ ਨਾਮ ਦੇ ਵਿਅਕਤੀ ਤੋਂ 6 ਲੱਖ ਰੁਪਏ ਲੈ ਕੇ ਉਸ ਨੂੰ ਯੂ.ਕੇ ਭੇਜਣ ਦੀ ਗੱਲ ਕਹੀ ਗਈ ਸੀ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਨੇ ਪੈਸੇ ਵਾਪਸ ਕੀਤੇ। ਵਿਅਕਤੀ ਵੱਲੋਂ ਸ਼ਿਕਾਇਤ ਕਰਣ ਤੋਂ ਬਾਅਦ ਕਾਕੇ ਸ਼ਾਹ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
