ਮੁੰਬਈ: ਬਾਲੀਵੁੱਡ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਅਤੇ ਡਾਂਸਿੰਗ ਕੁਈਨ ਨੋਰਾ ਫਤੇਹੀ ਦਾ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਹੋਇਆ ਆ । ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਵਾਪਰੀ, ਜਦੋਂ ਉਹ ਇੱਕ ਮਿਊਜ਼ਿਕ ਕੰਸਰਟ ਵਿੱਚ ਪਰਫਾਰਮ ਕਰਨ ਲਈ ਜਾ ਰਹੀ ਸੀ
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਮੁਤਾਬਕ, ਇੱਕ ਤੇਜ਼ ਰਫ਼ਤਾਰ ਕਾਰ ਨੇ ਨੋਰਾ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ। ਹਾਦਸੇ ਤੋਂ ਤੁਰੰਤ ਬਾਅਦ ਨੋਰਾ ਦੀ ਟੀਮ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਸਿਰ ਵਿੱਚ ਸੱਟ ਲੱਗਣ ਕਾਰਨ ਨੋਰਾ ਦਾ ਸੀਟੀ ਸਕੈਨ (CT Scan) ਕੀਤਾ ਹੈ। ਫਿਲਹਾਲ ਅੰਦਰੂਨੀ ਸੱਟਾਂ ਅਤੇ ਸੋਜ ਕਾਰਨ ਉਸ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ
ਨੋਰਾ ਫਤੇਹੀ ਦਾ ਪਹਿਲਾ ਬਿਆਨ: “ਮੈਂ ਜ਼ਿੰਦਾ ਹਾਂ, ਇਹੀ ਵੱਡੀ ਗੱਲ ਹੈ”
ਹਾਦਸੇ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਦਿਆਂ ਨੋਰਾ ਭਾਵੁਕ ਹੋ ਗਈ। ਉਸ ਨੇ ਕਿਹਾ:
“ਇਹ ਬਹੁਤ ਡਰਾਉਣਾ ਅਤੇ ਭਿਆਨਕ ਪਲ ਸੀ। ਮੈਂ ਝੂਠ ਨਹੀਂ ਬੋਲਾਂਗੀ, ਮੈਂ ਅਜੇ ਵੀ ਸਦਮੇ ਵਿੱਚ ਹਾਂ। ਮੇਰੇ ਸਰੀਰ ‘ਤੇ ਸੱਟਾਂ ਹਨ ਅਤੇ ਸੋਜ ਵੀ ਹੈ, ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਜ਼ਿੰਦਾ ਹਾਂ। ਇਹ ਹਾਦਸਾ ਇਸ ਤੋਂ ਵੀ ਕਿਤੇ ਵੱਧ ਖ਼ਤਰਨਾਕ ਹੋ ਸਕਦਾ ਸੀ
ਹਾਦਸੇ ਦੇ ਬਾਵਜੂਦ ਸਟੇਜ ‘ਤੇ ਕੀਤੀ ਪਰਫਾਰਮੈਂਸ
ਹੈਰਾਨੀ ਦੀ ਗੱਲ ਇਹ ਰਹੀ ਕਿ ਹਾਦਸੇ ਦੇ ਕੁਝ ਸਮੇਂ ਬਾਅਦ ਹੀ ਨੋਰਾ ਨੇ ਡੇਵਿਡ ਗੁਏਟਾ ਦੇ ਸ਼ੋਅ ਵਿੱਚ ਹਿੱਸਾ ਲਿਆ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਅਜਿਹੀ ਹਾਲਤ ਵਿੱਚ ਕਿਉਂ ਆਈ, ਤਾਂ ਉਸ ਨੇ ਦਲੇਰੀ ਨਾਲ ਜਵਾਬ ਦਿੱਤਾ: “ਮੈਂ ਇੱਥੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਕੋਈ ਸ਼ਰਾਬੀ ਡਰਾਈਵਰ ਮੇਰੇ ਕੰਮ ਅਤੇ ਮੇਰੇ ਮੌਕਿਆਂ ਨੂੰ ਮੇਰੇ ਤੋਂ ਨਹੀਂ ਖੋਹ ਸਕਦਾ।”
ਪੁਲਿਸ ਦੀ ਕਾਰਵਾਈ
ਅੰਬੋਲੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਮੌਕੇ ਦੀ ਸੀਸੀਟੀਵੀ (CCTV) ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦੀ ਪੁਖ਼ਤਾ ਜਾਂਚ ਹੋ ਸਕੇ।
ਨੋਰਾ ਦੀ ਲੋਕਾਂ ਨੂੰ ਅਪੀਲ
ਨੋਰਾ ਫਤੇਹੀ ਨੇ ਆਪਣੇ ਸਾਰੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਇੱਕ ਖ਼ਾਸ ਅਪੀਲ ਵੀ ਕੀਤੀ: “ਕਦੇ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਤੁਹਾਡੀ ਇੱਕ ਗਲਤੀ ਕਿਸੇ ਹੋਰ ਦੀ ਜਾਨ ਲੈ ਸਕਦੀ ਹੈ

#noorafatehiaccidentnews #bollywoodnews #dancequeennoorafatehi #noorafatehi
