ਜੋ ਮਾਦੁਰੋ ਦੇ ਨਾਲ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ, ਟਰੰਪ ਨੇ ਦਿੱਤੀ ਦੁਨੀਆ ਨੂੰ ਚਿਤਾਵਨੀ

ਫਲੋਰੀਡਾ : ਅੰਤਰਰਾਸ਼ਟਰੀ ਰਾਜਨੀਤੀ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਫਲੋਰੀਡਾ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਅਪ੍ਰੇਸ਼ਨ ਮੇਰੇ ਕਹਿਣ ਤੇ’ ਹੋਇਆ ਆ, ਅਮਰੀਕੀ ਫੌਜ ਨੇ ਵੈਨੇਜ਼ੁਏਲਾ ਵਿੱਚ ਇੱਕ ‘ਵੱਡੇ ਪੱਧਰ ਦਾ ਹਮਲਾ’ ਕਰਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਕਾਬੂ ਕਰ ਲਿਆ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਵੈਨੇਜ਼ੁਏਲਾ ਦੀ ਕਮਾਨ ਅਮਰੀਕਾ ਦੇ ਹੱਥਾਂ ਵਿੱਚ ਹੋਵੇਗੀ

ਰਾਤੋ-ਰਾਤ ਹੋਈ ਗ੍ਰਿਫ਼ਤਾਰੀ: ਰਾਸ਼ਟਰਪਤੀ ਟਰੰਪ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਅਮਰੀਕੀ ਫੌਜ ਨੇ ਵੈਨੇਜ਼ੁਏਲਾ ਵਿੱਚ ਇੱਕ ਸਫਲ ਆਪਰੇਸ਼ਨ ਚਲਾਇਆ। ਇਸ ਦੌਰਾਨ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਨੂੰ ਫੜ ਲਿਆ ਗਿਆ ਅਤੇ ਤੁਰੰਤ ਜਹਾਜ਼ ਰਾਹੀਂ ਦੇਸ਼ ਤੋਂ ਬਾਹਰ ਲਿਆਂਦਾ ਗਿਆ

ਹੁਣ ਅਮਰੀਕਾ ਚਲਾਏਗਾ ਵੈਨੇਜ਼ੁਏਲਾ: ਟਰੰਪ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਨਵੀਂ ਲੀਡਰਸ਼ਿਪ ਤਿਆਰ ਨਹੀਂ ਹੁੰਦੀ, ਉਦੋਂ ਤੱਕ ਅਮਰੀਕਾ ਹੀ ਵੈਨੇਜ਼ੁਏਲਾ ਦਾ ਪ੍ਰਬੰਧ ਚਲਾਏਗਾ। ਉਨ੍ਹਾਂ ਕਿਹਾ, “ਅਸੀਂ ਕੋਈ ਵੀ ਖਤਰਾ ਨਹੀਂ ਮੁੱਲ ਲੈ ਸਕਦੇ ਕਿ ਕੋਈ ਅਜਿਹਾ ਵਿਅਕਤੀ ਵੈਨੇਜ਼ੁਏਲਾ ਦੀ ਸੱਤਾ ਸੰਭਾਲ ਲਵੇ ਜੋ ਉੱਥੋਂ ਦੇ ਲੋਕਾਂ ਦਾ ਭਲਾ ਨਾ ਸੋਚਦਾ ਹੋਵੇ

ਤੇਲ ਉਦਯੋਗ ‘ਤੇ ਵੱਡਾ ਫੈਸਲਾ: ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਉੱਥੋਂ ਦਾ ਤੇਲ ਕਾਰੋਬਾਰ ਪੂਰੀ ਤਰ੍ਹਾਂ ‘ਠੱਪ’ ਹੋ ਚੁੱਕਾ ਸੀ। ਹੁਣ ਅਮਰੀਕੀ ਤੇਲ ਕੰਪਨੀਆਂ ਉੱਥੇ ਅਰਬਾਂ ਡਾਲਰ ਖਰਚਣਗੀਆਂ। ਟੁੱਟੇ ਹੋਏ ਬੁਨਿਆਦੀ ਢਾਂਚੇ (Infrastructure) ਨੂੰ ਠੀਕ ਕੀਤਾ ਜਾਵੇਗਾ, ਤੇਲ ਦੇ ਉਤਪਾਦਨ ਨੂੰ ਮੁੜ ਸ਼ੁਰੂ ਕਰਕੇ ਵੈਨੇਜ਼ੁਏਲਾ ਦੇਸ਼ ਲਈ ਪੈਸਾ ਕਮਾਇਆ ਜਾਵੇਗਾ

ਮਾਦੁਰੋ ਨੂੰ ਹੁਣ Ship ਰਹੀ ਨਿਊਯਾਰਕ ਲੈਕੇ ਆਇਆ ਜਾ ਰਿਹਾ : TRUMP

ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਦੀ ਗ੍ਰਿਫ਼ਤਾਰੀ ਦੇ ਐਲਾਨ ਤੋਂ ਬਾਅਦ ਹੁਣ ਅਗਲੀ ਕਾਨੂੰਨੀ ਕਾਰਵਾਈ ਤੇਜ਼ ਹੋ ਗਈ ਹੈ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਮਾਦੁਰੋ ਹੁਣ ਅਮਰੀਕੀ ਨਿਆਂ ਪ੍ਰਣਾਲੀ ਦਾ ਸਾਹਮਣਾ ਕਰਨਗੇ

ਗੰਭੀਰ ਦੋਸ਼ਾਂ ਤਹਿਤ ਚੱਲੇਗਾ ਮੁਕੱਦਮਾ : ਨਾਰਕੋ-ਟੈਰਰਿਜ਼ਮ (Narco-Terrorism): ਅਮਰੀਕਾ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਭੇਜਣ ਦੀ ਸਾਜ਼ਿਸ਼।

ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ: ਦੇਸ਼ ਦੇ ਖਜ਼ਾਨੇ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਧਨ ਇਕੱਠਾ ਕਰਨਾ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਆਪਣੇ ਸ਼ਾਸਨ ਦੌਰਾਨ ਵਿਰੋਧੀਆਂ ਨੂੰ ਦਬਾਉਣ ਲਈ ਤਾਕਤ ਦੀ ਨਾਜਾਇਜ਼ ਵਰਤੋਂ

    Picture Credit : White House

    #trumppressconferncelive #trumpcapturedmaduro #venezuela #trumpliveconference #globalnews