ਪਿਛਲੇ ਦਿਨੀ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿਤਾ ਸੀ ਅਤੇ ਤੁਨੀਸ਼ਾ ਖੁਦਕਸ਼ੀ ਮਾਮਲੇ ਵਿਚ ਪੁਲਿਸ ਨੇ ਹਾਲੇ ਤਕ ਖੁਦਕਸ਼ੀ ਦੇ ਅਸਲ ਕਾਰਣਾਂ ਦਾ ਪਤਾ ਨਹੀਂ ਲਗਇਆਂ ਹੈ ਜਿਸਦੇ ਕਾਰਣ ਇਹ ਮਾਮਲਾ ਉਲਝ ਦਾ ਹੀ ਨਜ਼ਰ ਆ ਰਿਹਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਉਸਦੇ ਸਾਥੀ ਅਦਾਕਾਰ ਸ਼ੀਜਾਨ ਨੂੰ ਵੀ ਗਿਰਫਤਾਰ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਦੇ ਭਾਜਪਾ ਆਗੂ ਅਤੁਲ ਭਾਤਖਲਕਰ ਨੇ ਲਵ ਜੇਹਾਦ ਦੇ ਪਹਿਲੂ ਨੂੰ ਧਿਆਨ ਵਿਚ ਰਖਦੇ ਹੋਏ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਦੀ ਪੁਸ਼ਟੀ ਕਰਨ ਦੀ ਗਲ ਕਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਦਸ ਦਈਏ ਕਿ ਤੁਨੀਸ਼ਾ ਜੋ ਕਿ ਟੀਵੀ ਸੀਰੀਅਲ ਅਵੀ ਬਾਬਾ ਦਾਸਤਾਨ-ਏ-ਕਾਬੁਲ ਤੇ ਕੰਮ ਕਰ ਰਹੀ ਸੀ ਅਤੇ ਇਸ ਦੋਰਾਨ ਤੁਨੀਸ਼ਾ ਨੇ ਇਸ ਸੈਟ ਦੇ ਮੇਕਅਪ ਰੂਮ ਵਿਚ ਖੁਦਕਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਮਾਮਲੇ ਵਿਚ ਤੁਨੀਸ਼ਾ ਦੇ ਪਰਿਵਾਰ ਨੇ ਉਸਦੇ ਸਹਿਯੋਗੀ ਸਹਿ ਕਲਾਕਾਰ ਸ਼ੀਜਾਨ ਖਾਨ ਉਪਰ ਤੰਗ ਕਰਨ ਦੇ ਦੋਸ਼ ਲਗਾਏ ਸਨ ਜਿਸਦੇ ਕਾਰਣ ਪੁਲਿਸ ਨੇ ਉਸਨੂੰ ਗਿਰਫਤਾਰ ਕਰ ਲਿਆ ਹੈ ਪਰ ਹਾਲੇ ਤਕ ਇਸ ਖੁਦਕਸ਼ੀ ਦੇ ਕਾਰਣਾ ਦਾ ਅਸਲ ਪਤਾ ਨਹੀ ਲਗ ਸਕਿਆ ਹੈ। ਅਦਾਲਤ ਨੇ ਸੀਜਾਨ ਨੂੰ 4 ਦਿਨਾਂ ਲਈ ਰਿਮਾਂਡ ਤੇ ਭੇਜ ਦਿਤਾ ਹੈ।
