ਪਾਕਿਸਤਾਨ ਦੇ ਬਲੁਚਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਇੱਕ ਪਰਿਵਾਰ ਵਿੱਚ 60ਵੇਂ ਬੱਚੇ ਨੇ ਜਨਮ ਲਿਆ। ਪਾਕਿਸਤਾਨ ਦਾ ਰਹਿਣ ਵਾਲਾ ਇਹ ਵਿਅਕਤੀ ਹਾਜੀ ਜਾਨ ਮੁਹੰਮਦ ਜਿਸਨੇ ਤਿੰਨ ਵਿਆਹ ਕਰਵਾਏ ਹੋਏ ਹਨ ਅਤੇ ਹੁਣ ਉਹ ਚੌਥੇ ਵਿਆਹ ਲਈ ਚੌਥੀ ਪਤਨੀ ਦੇ ਭਾਲ ਵਿੱਚ ਹਨ। ਮੁਹੰਮਦ ਦਾ ਕਹਿਣਾ ਹੈ ਕਿ ਉਸਦਾ ਮਕਸਦ 100 ਬੱਚੇ ਪੈਦਾ ਕਰਨਾ ਹੈ ਅਤੇ ਉਸਦੇ 5 ਬੱਚਿਆ ਦੀ ਮੌਤ ਹੋ ਚੁੱਕੀ ਹੈ । 55 ਸਾਲ ਦੇ ਮੁਹੰਮਦ ਆਪਣੇ ਸਾਰੇ ਬੱਚਿਆ ਅਤੇ ਪਤਨੀਆ ਸਮੇਤ ਇਕ ਹੀ ਘਰ ਵਿੱਚ ਰਹਿੰਦੇ ਹਨ। ਉਹ ਪੇਸ਼ੇ ਤੋਂ ਡਾਕਟਰ ਹਨ ਅਤੇ ਉਹਨਾਂ ਦਾ ਖੁਦ ਦਾ ਇਕ ਕਲੀਨਿਕ ਵੀ ਹੈ। ਮੁਹੰਮਦ ਨੇ ਦੱਸਿਆ ਕਿ ਜ਼ਿਆਦਾ ਬੱਚੇ ਪੈਦਾ ਕਰਨਾ ਕੇਵਲ ਉਸਦੀ ਹੀ ਨਹੀਂ ਇੱਛਾ ਸਗੋਂ ਉਸਦੀਆ ਪਤਨੀਆ ਵੀ ਜ਼ਿਆਦਾ ਬੱਚੇ ਪੈਦਾ ਕਰਨ ਦੀ ਇੱਛਾ ਰੱਖਦੀਆ ਹਨ ਉਹਨਾਂ ਦੇ ਪਰਿਵਾਰ ਵਿੱਚ ਬੇਟੇ ਘੱਟ ਹਨ ਅਤੇ ਬੇਟੀਆ ਜ਼ਿਆਦਾ ਹਨ। ਉਹਨਾਂ ਦੱਸਿਆ ਕਿ ਉਸਦੇ ਕੁੱਝ ਬੱਚਿਆ ਦੀ ਉਮਰ 20 ਸਾਲ ਤੋਂ ਉਪਰ ਹੋ ਚੁੱਕੀ ਹੈ ਅਤੇ ਉਸਨੂੰ ਆਪਣੇ ਸਾਰੇ ਬੱਚਿਆ ਦੇ ਨਾਮ ਵੀ ਯਾਦ ਹਨ। ਉਸਦੇ ਸਾਰੇ ਬੱਚੇ ਪੜਾਈ ਕਰ ਰਹੇ ਹਨ।
