Arijit Singh ਨੇ Playback Singing ਨਾ ਕਰਨ ਦਾ ਲਿਆ ਫੈਂਸਲਾ

Arijit Singh ਨੇ Playback Singing ਨਾ ਕਰਨ ਦਾ ਐਲਾਨ ਕੀਤਾ ਹੈ |

ਭਾਰਤੀ ਸੰਗੀਤ ਉਦਯੋਗ ਲਈ ਇੱਕ ਬਹੁਤ ਹੀ ਦਿਲ ਤੋੜਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕਰੋੜਾਂ ਲੋਕਾਂ ਤੇ ਦਿਲਾਂ ਤੇ ਰਾਜ ਕਰਨ ਵਾਲੇ ਪ੍ਰਸਿੱਧ ਗਾਇਕ Arijit Singh ਨੇ Playback Singing (ਫ਼ਿਲਮੀ ਗੀਤਾਂ ਲਈ ਗਾਉਣਾ) ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਇਹ ਹੈਰਾਨ ਕਰਨ ਵਾਲੀ ਘੋਸ਼ਣਾ ਅਰਿਜੀਤ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ (Instagram ) ਰਾਹੀਂ ਸਾਂਝੀ ਕੀਤੀ, ਜਿਸ ਨੇ ਤੁਰੰਤ ਹੀ ਸੰਗੀਤ ਪ੍ਰੇਮੀਆਂ ਵਿੱਚ ਸ਼ੋਕ ਦਾ ਮਾਹੌਲ ਬਣਾਇਆ।

Arijit Singh ਨੇ ਆਪਣੇ ਐਲਾਨ ਵਿੱਚ ਲਿਖਿਆ ਹੈ ਕਿ ਉਹ ਹੁਣੋਂ ਕਿਸੇ ਵੀ ਨਵੀਂ ਫ਼ਿਲਮ ਲਈ ਗੀਤ ਨਹੀਂ ਰਿਕਾਰਡ ਕਰਨਗੇ। ਉਹ ਅੱਗੇ ਲਿਖਦੇ ਹਨ, “ਸਾਰੇ ਪਿਆਰੇ ਦੋਸਤਾਂ ਨੂੰ ਨਵਾਂ ਸਾਲ ਮੁਬਾਰਕ। ਤੁਹਾਡਾ ਪਿਆਰ ਅਤੇ ਸਹਿਯੋਗ ਸਾਡੀ ਸਫ਼ਰ ਦਾ ਸਭ ਤੋਂ ਵੱਡਾ ਹਿੱਸਾ ਹੈ। ਹੁਣ ਤੋਂ ਮੈਂ ਪਲੇਬੈਕ ਸਿੰਗਰ ਵਜੋਂ ਕੋਈ ਨਵਾਂ ਕੰਮ ਨਹੀਂ ਲਵਾਂਗਾ। ਇਹ ਮੇਰੇ ਲਈ ਇੱਕ ਮਹੱਤਵਪੂਰਨ ਫੈਸਲਾ ਹੈ, ਪਰ ਇਹ ਸੰਨਿਆਸ ਸੰਗੀਤ ਤੋਂ ਪੂਰੀ ਤਰ੍ਹਾਂ ਨਹੀਂ — ਸਿਰਫ਼ ਪਲੇਬੈਕ ਗਾਉਣ ਤੋਂ।”

ਅਰਿਜੀਤ ਨੇ ਆਪਣੀ ਯਾਤਰਾ ਬਾਰੇ ਯਾਦ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਆਵਾਜ਼ ਨਾਲ ਜ਼ਿੰਦਗੀ ਵਿੱਚ ਸੰਗੀਤ ਦੇ ਹੋਰ ਰੂਪਾਂ ਨਾਲ ਜੁੜੇ ਰਹਿਣਗੇ।

ਇਸ ਐਲਾਨ ਨੇ ਸਮੂਹ ਭਾਰਤੀ ਸੰਗੀਤ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਸ਼ੰਸਕ ਆਪਣੇ ਪਸੰਦੀਦਾ ਗਾਇਕ ਦੇ ਗੀਤਾਂ ਅਤੇ ਯਾਦਾਂ ਨੂੰ ਸਦਾ ਆਪਣੇ ਦਿਲਾਂ ਵਿੱਚ ਸੰਜੋ ਕੇ ਰੱਖਣਗੇ।