29 ਸਾਲਾ ਪੰਜਾਬੀ ਨੌਜ਼ਵਾਨ ਦੀ ਅਮਰੀਕਾ ਦੇ ਸੜਕ ਹਾਦਸੇ ਵਿੱਚ ਹੋਈ ਮੌਤ

ਪੰਜਾਬ ਦੇ ਨੌਜ਼ਵਾਨਾ ਦੀਆ ਵਿਦੇਸ਼ ਤੋ ਲਗਾਤਾਰ ਮੌਤ ਦੀਆ ਖਬਰਾ ਸਾਹਮਣੇ ਆਉਦੀਆ ਰਹਿੰਦੀਆ ਹਨ ਅਜਿਹਾ ਹੀ ਇੱਕ ਹੋਰ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਤੋਂ ਅਮਰੀਕਾ ਗਏ ਨੌਜ਼ਵਾਨ ਮਨਦੀਪ ਸਿੰਘ ਦਾ ਆਇਆ ਹੈ, ਜਿੱਥੇ ਕਿ 29 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਉਹ ਟਰਾਲੇ ਰਾਹੀ ਅਗਲੇ ਪੜਾਅ ਵੱਲ ਜਾ ਰਿਹਾ ਸੀ ਕਿ ਸੜਕ ਤੇ ਇਕ ਹਾਦਸੇ ਦੌਰਾਨ ਜਦ ਉਸਨੇ ਆਪਣੀ ਲਾਈਨ ਬਦਲੀ ਤਾਂ ਧੁੰਦ ਕਾਰਨ ਉਸਦਾ ਟਰਾਲਾ ਨਦੀ ਵਿੱਚ ਜਾ ਡਿੱਗਿਆ ਅਤੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮਨੀ ਦੀ ਮਿਰਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

Tags :