9ਵੀਂ ਕਲਾਸ ਦੇ ਵਿਦਿਆਰਥੀ ਨੇ ਹੈੱਡ ਮਾਸਟਰ ਤੇ ਰਾਡ ਨਾਲ ਕੀਤਾ ਹਮਲਾ

ਚੰਡੀਗੜ੍ਹ- ਸੈਕਟਰ 19 ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਦਾ ਇੱਕ ਸ਼ਰਮਨਾਕ ਕਾਰਾ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ 9ਵੀਂ ਕਲਾਸ ਦੇ ਵਿਦਿਆਰਥੀ ਨੇ 50 ਸਾਲਾ ਹੈੱਡ ਮਾਸਟਰ ਦੇ ਸਿਰ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ, ਹੈੱਡ ਮਾਸਟਰ ਇਸ ਵਿਦਿਆਰਥੀ ਨੂੰ ਅਨੁਸ਼ਾਸਨ ‘ਚ ਰਹਿਣ ਲਈ ਕਹਿ ਰਹੇ ਸਨ ਪਰ ਉਸਨੇ ਗੁੱਸੇ ‘ਚ ਆ ਕੇ ਆਧਿਆਪਕ ਤੇ ਹਮਲਾ ਕਰ ਦਿੱਤਾ।

ਸੈਕਟਰ 19 ਥਾਣੇ ਦੀ ਪੁਲੀਸ ਵੱਲੋ ਹਮਲਾਵਰ ਨੂੰ ਫੜ ਪੁੱਛਗਿੱਛ ਕੀਤੀ ਜਾ ਰਹੀ ਹੈ। ਹਮਲਾਵਰ ਨੇ ਹੈੱਡ ਮਾਸਟਰ ‘ਤੇ ਤਿੰਨ ਵਾਰ ਰਾਡ ਨਾਲ ਹਮਲਾ ਕੀਤਾ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਅਤੇ ਪੁਲੀਸ ਨੇ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਧਿਆਪਕ ਹੜਤਾਲ ਕਰਨਗੇ।

Tags :