ਮਨਾਲੀ ਜਾ ਰਹੇ ਦੋਸਤ ਹੋਏ ਹਾਦਸੇ ਦਾ ਸ਼ਿਕਾਰ, 1 ਦੀ ਮੌਤ, 1 ਜ਼ਖਮੀ

ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਰੋਪੜ ਵਿਖੇ ਇੱਕ ਭਿਆਨਕ ਸ਼ੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ ਜਿਥੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਇਕ ਨੌਜ਼ਵਾਨ ਦੀ ਦਰਦਨਾਕ ਮੌਤ ਹੋਈ ਹੈ ਜਦੋਂਕਿ ਇਕ ਨੌਜ਼ਵਾਨ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਕਾਰ ਵਿਚ ਸਵਾਰ ਹੋ ਕੇ ਕੁੱਝ ਨੌਜ਼ਵਾਨ ਮਨਾਲੀ ਲਈ ਜਾ ਰਹੇ ਸਨ ਤਾਂ ਇਸ ਦੋਰਾਨ ਉਹਨਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲ ਦੇ ਨਿਰਮਾਣ ਲਈ ਪੁੱਟੀ ਹੋਈ ਸੜਕ ਦਾ ਪਤਾ ਨਾ ਲੱਗਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਬੈਰੀਕੇਡਾਂ ਨਾਲ ਜਾ ਟਕਰਾਈ।

Tags :