ਹਾਈਵੇਅ ਤੇ ਪਲਟੀ ਯਾਤਰੀਆ ਨਾਲ ਭਰੀ ਬੱਸ, 1 ਦੀ ਮੌਤ, 26 ਜ਼ਖਮੀ

ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਇੱਕ ਪ੍ਰਾਈਵੇਟ ਏਸੀ ਸਲੀਪਰ ਬੱਸ ਹਾਈਵੇ ‘ਤੇ ਪਲਟ ਗਈ।ਇਹ ਬੱਸ ਆਜ਼ਮਗੜ੍ਹ ਤੋਂ ਦਿੱਲੀ ਵੱਲ ਜਾ ਰਹੀ ਸੀ ਕਿ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ।ਇਸ ਹਾਦਸੇ ‘ਚ 1 ਦੀ ਮੌਤ ਹੋ ਗਈ ਜਦਿਕ 26 ਲੋਕ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ, ਇਹ ਹਾਦਸਾ ਅੰਬੇਡਕਰ ਨਗਰ ਦੇ ਅਕਬਰਪੁਰ ਕੋਤਵਾਲੀ ਦੇ ਸੰਮੋਪੁਰ ਨੇੜੇ ਵਾਪਰਿਆ।ਜਿੱਥੇ ਹਾਈਵੇਅ ਤੋਂ ਡਬਲ ਡੇਕਰ ਏਸੀ ਸਲੀਪਰ ਬੱਸ ਪਲਟ ਗਈ।ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।ਹਾਦਸੇ ਬਾਰੇ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।