ਅਦਾਕਾਰਾ ਪੂਨਮ ਪਾਂਡੇ ਵੱਲੋ ਆਪਣੀ ਮੌਤ ਦੀ ਝੂਠੀ ਖਬਰ ਨੂੰ ਫਲਾਉਣ ਤੋ ਬਾਅਦ ਉਹ ਹੁਣ ਬੁਰੀ ਤਰਾ ਦੇ ਨਾਲ ਫਸ ਗਈ ਹੈ, ਉਸਤੇ ਆਰੋਪ ਲਗਾਏ ਗਏ ਹਨ ਕਿ ਉਸਨੇ ਲੋਕਾ ਨੂੰ ਗੁੰਮਰਾਹ ਅਤੇ ਲੋਕਾ ਦੀ ਫਿਲਿੰਗਸ ਨਾਲ ਵੀ ਖਿਲਵਾੜ ਕੀਤਾ ਹੈ। ਹਾਲਾਂਕਿ ਉਸਦਾ ਇਹ ਵੀ ਕਹਿਣਾ ਸੀ ਕਿ ਉਸਨੇ ਲੋਕਾਂ ਵਿਚ ਜਾਗਰੂਕਤਾ ਲਈ ਪਬਲੀਸਿਟੀ ਸਟੰਟ ਕੀਤਾ ਸੀ ਜਿਸਦੇ ਬਾਅਦ ਲੋਕ ਕਾਫੀ ਭੜਕ ਗਏ ਸਨ।
ਇਸ ਮਾਮਲੇ ਵਿਚ ਪੂਨਮ ਪਾਂਡੇ ਤੇ ਉਨ੍ਹਾਂ ਦੇ ਪਤੀ ਸੈਮ ਮਿਲੀ ਖਿਲਾਫ ਫੈਜਾਨ ਅੰਸਾਰੀ ਨਾਂ ਦੇ ਸ਼ਖਸ ਨੇ ਮੁਕੱਦਮਾ ਦਰਜ ਕਰਵਾਇਆ ਹੈ। ਫੈਨਜ਼ ਨੇ ਅਪੀਲ ਕੀਤੀ ਕਿ ਪੂਨਮ ਤੇ ਸੈਮ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਹੁਣ ਉਸ ਖਿਲਾਫ 100 ਕਰੋੜ ਰੁਪਏ ਦਾ ਮਾਨਹਾਣੀ ਦਾ ਕੇਸ ਦਰਜ ਕੀਤਾ ਗਿਆ ਹੈ।
