ਜਲੰਧਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਸਥਿਤ ਪ੍ਰਸਿੱਧ ਸ੍ਰੀ ਦੇਵੀ ਤਲਾਬ ਮੰਦਿਰ ਵਿੱਚ ਮਾਤਾ ਤ੍ਰਿਪੁਰਮਾਲਿਨੀ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਇਸ ਪਵਿੱਤਰ ਧਾਮ ਨੂੰ ਸ਼ਰਧਾ, ਭਗਤੀ ਅਤੇ ਸਨਾਤਨ ਪਰੰਪਰਾ ਦਾ ਮਹੱਤਵਪੂਰਨ ਕੇਂਦਰ ਦੱਸਿਆ।
ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ ਕਿ ਸ੍ਰੀ ਸਿੱਧ ਸ਼ਕਤੀਪੀਠ ਮਾਂ ਤ੍ਰਿਪੁਰਮਾਲਿਨੀ ਧਾਮ ਸਦੀਆਂ ਤੋਂ ਆਪਣੀ ਧਾਰਮਿਕ ਪਰੰਪਰਾ ਨੂੰ ਸੰਭਾਲਦਾ ਆ ਰਿਹਾ ਹੈ। ਉਨ੍ਹਾਂ ਮੁਤਾਬਕ ਇਹ ਧਾਮ 51 ਸ਼ਕਤੀਪੀਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮੰਦਿਰ ਵਿੱਚ ਮਾਤਾ ਰਾਣੀ ਦੇ ਦਰਸ਼ਨ ਕਰਨ ਉਪਰੰਤ ਅਮਿਤ ਸ਼ਾਹ ਨੇ ਮਾਂ ਭਗਵਤੀ ਦੇ ਚਰਨਾਂ ਵਿੱਚ ਸਮੂਹ ਸੰਗਤ ਦੀ ਖੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ।
ਉਨ੍ਹਾਂ ਨੇ ਆਪਣੇ ਦੌਰੇ ਨੂੰ ਆਸਥਾ ਅਤੇ ਅਧਿਆਤਮਿਕਤਾ ਨਾਲ ਜੁੜਿਆ ਪਵਿੱਤਰ ਅਨੁਭਵ ਦੱਸਦਿਆਂ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਗੱਲ ਵੀ ਸਾਂਝੀ ਕੀਤੀ
