ਕੈਲੀਫੋਰਨੀਆ: ਐਪਲ ਨੇ ਨਵੀਂ iPhone 18 Pro ਸੀਰੀਜ਼ ਪੇਸ਼ ਕਰ ਦਿੱਤੀ ਹੈ। ਕੰਪਨੀ ਨੇ ਇਸ ਵਾਰ iPhone 18 Pro ਅਤੇ iPhone 18 Pro Max ਮਾਡਲ ਲਾਂਚ ਕੀਤੇ ਹਨ। ਨਵੀਂ ਸੀਰੀਜ਼ ਵਿੱਚ ਨਵੇਂ ਕਲਰ, ਅਪਗ੍ਰੇਡਿਡ ਕੈਮਰਾ, ਤੇਜ਼ ਪ੍ਰੋਸੈਸਰ, ਬਿਹਤਰ AI ਫੀਚਰ ਅਤੇ ਫਾਸਟ ਚਾਰਜਿੰਗ ਵਰਗੇ ਕਈ ਵੱਡੇ ਅਪਗ੍ਰੇਡ ਦਿੱਤੇ ਗਏ ਹਨ।
48MP ਦਾ ਨਵਾਂ ਮੇਨ ਕੈਮਰਾ
iPhone 18 Pro ਸੀਰੀਜ਼ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਕੈਮਰਾ ਸੈਟਅਪ ਹੈ। ਫੋਨ ਵਿੱਚ ਵੇਰੀਏਬਲ ਅਪਰਚਰ ਵਾਲਾ 48 ਮੈਗਾਪਿਕਸਲ ਮੇਨ ਕੈਮਰਾ ਦਿੱਤਾ ਗਿਆ ਹੈ। ਐਪਲ ਮੁਤਾਬਕ ਇਹ ਹੁਣ ਤੱਕ ਦੇ ਸਭ ਤੋਂ ਐਡਵਾਂਸਡ ਕੈਮਰਾ ਸਿਸਟਮਾਂ ਵਿੱਚੋਂ ਇੱਕ ਹੈ।
ਵੀਡੀਓ ਅਤੇ ਫੋਟੋਗ੍ਰਾਫੀ ਨੂੰ ਹੋਰ ਪ੍ਰੋਫੈਸ਼ਨਲ ਬਣਾਉਣ ਲਈ 4K Dolby Vision HDR ਟਾਈਮ-ਲੈਪਸ, 60fps Cinematic Mode ਅਤੇ ਨਵੇਂ Pro Controls ਸ਼ਾਮਲ ਕੀਤੇ ਗਏ ਹਨ। ਯੂਜ਼ਰ ਹੁਣ ਵ੍ਹਾਈਟ ਬੈਲੈਂਸ, ਸ਼ਟਰ ਸਪੀਡ ਅਤੇ ਅਪਰਚਰ ਵਰਗੀਆਂ ਸੈਟਿੰਗਾਂ ਨੂੰ ਮੈਨੂਅਲੀ ਕੰਟਰੋਲ ਕਰ ਸਕਣਗੇ।
A20 Pro ਚਿੱਪ ਨਾਲ ਮਿਲੇਗੀ ਤੇਜ਼ ਪਰਫਾਰਮੈਂਸ
ਨਵੀਂ ਸੀਰੀਜ਼ ਵਿੱਚ ਐਪਲ ਦਾ ਨਵਾਂ A20 Pro ਚਿਪਸੈੱਟ ਦਿੱਤਾ ਗਿਆ ਹੈ, ਜਿਸ ਨੂੰ 2nm ਤਕਨਾਲੋਜੀ ‘ਤੇ ਤਿਆਰ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਚਿੱਪ ਤੇਜ਼ ਪਰਫਾਰਮੈਂਸ ਦੇ ਨਾਲ ਪਾਵਰ ਐਫੀਸ਼ੈਂਸੀ ਨੂੰ ਵੀ ਬਿਹਤਰ ਬਣਾਉਂਦੀ ਹੈ।
ਨਵੇਂ Siri ਵਿੱਚ ਵੀ ਸੁਧਾਰ ਕੀਤੇ ਗਏ ਹਨ। ਖਾਸ ਤੌਰ ‘ਤੇ On-device Dictation ਨੂੰ ਹੋਰ ਬਿਹਤਰ ਕੀਤਾ ਗਿਆ ਹੈ। ਕੁਝ ਹੈਵੀ AI ਫੀਚਰ ਸਰਵਰ-ਅਧਾਰਿਤ ਹੋਣਗੇ ਅਤੇ ਉਨ੍ਹਾਂ ਤੱਕ iCloud+ ਰਾਹੀਂ ਪਹੁੰਚ ਮਿਲੇਗੀ।
45 ਘੰਟਿਆਂ ਤੱਕ ਵੀਡੀਓ ਪਲੇਬੈਕ
ਬੈਟਰੀ ਦੇ ਮਾਮਲੇ ਵਿੱਚ ਵੀ iPhone 18 Pro ਸੀਰੀਜ਼ ਵਿੱਚ ਵੱਡਾ ਅਪਗ੍ਰੇਡ ਦੇਖਣ ਨੂੰ ਮਿਲਦਾ ਹੈ। ਕੰਪਨੀ ਮੁਤਾਬਕ ਆਮ ਵਰਤੋਂ ਦੌਰਾਨ iPhone 18 Pro ਲਗਭਗ 24 ਘੰਟੇ, ਜਦਕਿ iPhone 18 Pro Max 30 ਘੰਟਿਆਂ ਤੱਕ ਚੱਲ ਸਕਦਾ ਹੈ।
ਵੀਡੀਓ ਪਲੇਬੈਕ ਦੀ ਗੱਲ ਕਰੀਏ ਤਾਂ Pro ਮਾਡਲ ਵਿੱਚ 36 ਘੰਟਿਆਂ ਅਤੇ Pro Max ਵਿੱਚ 45 ਘੰਟਿਆਂ ਤੱਕ ਦਾ ਬੈਟਰੀ ਬੈਕਅਪ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਫਾਸਟ ਚਾਰਜਿੰਗ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ। ਕੰਪਨੀ ਦੇ ਮੁਤਾਬਕ ਫੋਨ ਨੂੰ ਸਿਰਫ਼ 15 ਮਿੰਟਾਂ ਵਿੱਚ 50% ਤੱਕ ਚਾਰਜ ਕੀਤਾ ਜਾ ਸਕਦਾ ਹੈ, ਜਦਕਿ 5 ਮਿੰਟ ਦੀ ਚਾਰਜਿੰਗ ਨਾਲ ਕਰੀਬ 6 ਘੰਟਿਆਂ ਤੱਕ ਵੀਡੀਓ ਪਲੇਬੈਕ ਮਿਲ ਸਕਦਾ ਹੈ।
iPhone 18 Pro ਦੀ ਕੀਮਤ $1,199 ਤੋਂ ਸ਼ੁਰੂ
ਐਪਲ ਨੇ iPhone 18 Pro ਦੀ ਸ਼ੁਰੂਆਤੀ ਕੀਮਤ $1,199 ਰੱਖੀ ਹੈ। ਇਹ ਕੀਮਤ 256GB ਸਟੋਰੇਜ ਵਾਲੇ ਬੇਸ ਵੇਰੀਐਂਟ ਲਈ ਦੱਸੀ ਗਈ ਹੈ।
ਉੱਥੇ ਹੀ iPhone 18 Pro Max ਦੀ ਸ਼ੁਰੂਆਤੀ ਕੀਮਤ $1,299 ਰੱਖੀ ਗਈ ਹੈ। ਇਸ ਵਾਰ ਕੰਪਨੀ ਨੇ ਪਹਿਲੀ ਵਾਰ 2TB ਸਟੋਰੇਜ ਦਾ ਵਿਕਲਪ ਵੀ ਪੇਸ਼ ਕੀਤਾ ਹੈ
