ਅੰਮ੍ਰਿਤਪਾਲ ਹਾਲੇ ਤੱਕ ਵੀ ਪੰਜਾਬ ਪੁਲਿਸ ਦੀ ਗਿ੍ਰਫਤ ਵਿੱਚੋ ਬਾਹਰ ਹੈ। ਇਸ ਦੋਰਾਨ ਉਹਨਾਂ ਨੇ ਸ਼ੋਸਲ ਮੀਡੀਆਂ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਦੱਸ ਦਈਏ ਕਿ ਹੁਣ ਖਬਰ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਕੱਲ੍ਹ ਤੋਂ ਹੀ ਘਰੋਂ ਚਲਾ ਗਿਆ ਹੈ। ਪਹਿਲਾਂ ਪਰਿਵਾਰ ਘਰ ਵਿੱਚ ਮੌਜੂਦ ਸੀ ਅਤੇ ਮੀਡੀਆ ਨਾਲ ਵੀ ਗੱਲਬਾਤ ਕਰਦਾ ਸੀ ਪਰ ਕੱਲ੍ਹ ਤੋਂ ਉਹ ਘਰੋਂ ਚਲੇ ਗਏ ਹਨ। ਘਰ ਵਿਚ ਕੋਈ ਮੈਂਬਰ ਨਜ਼ਰ ਨਹੀਂ ਆ ਰਿਹਾ ਹੈ। ਉਧਰ, ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਮਿਲੇ ਇਨਪੁਟਸ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਨੇ ਇਹ ਵੀਡੀਓ 2 ਜਾਂ 3 ਦਿਨ ਪਹਿਲਾਂ ਉਤਰਾਖੰਡ ਜਾਂ ਯੂਪੀ ਦੇ ਕਿਸੇ ਸਥਾਨ ‘ਤੇ ਬਣਾਈ ਹੋ ਸਕਦੀ ਹੈ। ਜਿਸ ਬਾਰੇ ਹੋਰ ਜਾਣਕਾਰੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਵੀਡੀਓ ਦੇ ਆਈਪੀ ਅਡਰੈਸ ਦੀ ਪਛਾਣ ਹੋ ਗਈ ਹੈ। ਵੀਡੀਓ ਦੇ ਆਈਪੀ ਅਡਰੈਸ ਯੂਕੇ, ਦੁਬਈ ਅਤੇ ਕੈਨੇਡਾ ਦੇ ਦੱਸੇ ਜਾ ਰਹੇ ਹਨ। ਵੀਡੀਓ ਦੇ ਤਿੰਨ IP ਅਡਰੈਸ ਹਨ।
