ਅੰਮ੍ਰਿਤਪਾਲ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਕਹੀਆਂ ਇਹ ਗੱਲਾਂ

ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸਤੋ ਪਹਿਲਾ ਅੰਮ੍ਰਿਤਪਾਲ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ ਸੀ ਜਿਸ ਵਿੱਚ ਅੰਮ੍ਰਿਤਪਾਲ ਨੇ ਕਿਹਾ ਕਿ ਕਈਆ ਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਭਗੋੜਾ ਹੋ ਗਿਆ ਹੈ ਜਾਂ ਆਪਣੇ ਸਾਥੀਆਂ ਨੂੰ ਛੱਡ ਗਿਆ ਹੈ। ਇਸ ਗੱਲ ਦਾ ਭੁਲੇਖਾ ਕੋਈ ਆਪਣੇ ਮਨ ਵਿੱਚ ਨਾ ਰੱਖੇ ਕਿਉਕਿ ਮੈਂ ਮਰਨ ਤੋਂ ਨਹੀਂ ਡਰਦਾ ਤੇ ਜੇਕਰ ਮੈਨੂੰ ਪ੍ਰਮਾਤਮਾ ਨੇ ਅੱਜ ਇਸ ਘੇਰੇ ਤੋ ਬਾਹਰ ਰੱਖਿਆ ਹੈ ਤਾਂ ਉਸਦਾ ਅਰਥ ਹੈ ਕਿ ਆਪਣੀ ਕੌਮ ਦੇ ਨੌਜ਼ਵਾਨਾਂ ਲਈ ਕੁੱਝ ਕਰ ਸਕਾ। ਉਸਨੇ ਕਿਹਾ ਕਿ ਉਹ ਛੇਤੀ ਹੀ ਸਾਰਿਆ ਦੇ ਸਾਹਮਣੇ ਹੋ ਕੇ ਵਿਚਰੇਗਾ।

Tags :