ਹਰਿਆਣਾ ਦੇ ਚਰਖੀ ਦਾਦਰੀ ਵਿੱਚ IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕਥਿਤ ਤੋਰ ਤੇ ਪਰਿਵਾਰ ਦੀ ਬੇਰੁੱਖੀ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ ਹੈ। ਪੁਲਿਸ ਵੱਲੋ ਦੋਵਾਂ ਪਤੀ-ਪਤਨੀ ਵੱਲੋ ਛੱਡੇ ਗਏ ਸੁਸਾਈਡ ਨੋਟ ਦੇ ਆਧਾਰ ਤੇ ਉਹਨਾਂ ਦੇ ਪੁੱਤਰ, ਦੋ ਨੋਹਾਂ, ਅਤੇ ਇੱਕ ਭਤੀਜੇ ਖਿਲਾਫ ਐਫਆਰਆਈ ਦਰਜ ਕੀਤੀ ਹੈ। ਉਹਨਾਂ ਨੇ ਸੋਸਾਇਡ ਨੋਟ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਪੁੱਤਰਾਂ ਕੋਲ 30 ਕਰੋਡ਼ ਦੀ ਜਾਇਦਾਦ ਹੋ ਪਰ ਉਹ ਉਹਨਾਂ ਨੂੰ ਦੋ ਟੁੱਕ ਦੀ ਰੋਟੀ ਨਹੀਂ ਦੇ ਸਕਦੇ। ਦੱਸ ਦਈਏ ਕਿ ਇਹਨਾਂ ਬਜੁਰਗਾਂ ਦਾ ਪੋਤਾ 2021 ਬੈਚ ਦਾ ਆਈਏਐਸ ਦਾ ਅਧਿਕਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
