ਅੰਮ੍ਰਿਤਪਾਲ ਦਾ ਕੰਗਨਾਂ ਰਣੌਤ ਨੂੰ ਮੌਡ਼ਵਾ ਜਵਾਬ, ਸਿੱਖਾਂ ਦੇ ਭਵਿੱਖ ਨਾਲ ਜੁਡੇ ਸਵਾਲਾਂ ਤੇ ਫਿਲਮੀ ਕਲਾਕਾਰਾਂ ਨਾਲ ਕੋਈ ਗੱਲਬਾਤ ਨਹੀਂ

ਭਾਈ ਅੰਮ੍ਰਿਤਪਾਲ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਮੌਡ਼ਵਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਸਿੱਖਾਂ ਦੇ ਮੁੱਦੇ ਨੂੰ ਲੈ ਕੇ ਕੰਗਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਸਕਦੇ। ਉਨ੍ਹਾਂ ਕੰਗਨਾ ਦੀ ਚੁਨੌਤੀ ਨੂੰ ਨਕਾਰਨ ਦਾ ਜਵਾਬ ਦਿੱਤਾ ਕਿ ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਣਾ ਰਣੌਤ ਕਰ ਸਕਦੀ ਹੈ। ਅਸਲ ‘ਚ ਸਿੱਖਾਂ ਦੇ ਭਵਿੱਖ ਨਾਲ ਜੁੜੇ ਸਵਾਲਾਂ ਨੂੰ ਫਿਲਮੀ ਕਲਾਕਾਰ, ਨਾਚ ਅਤੇ ਕੋਮਲ ਕਲਾਵਾਂ ਵਾਲਿਆਂ ਵੱਲੋਂ ਨਹੀਂ, ਸਗੋਂ ਨਹਿਰੂ-ਗਾਂਧੀ-ਪਟੇਲ ਦੇ ਵਰਸਾਂ ਵੱਲੋਂ ਮੁਖਾਤਬ ਹੋਣਾ ਬਣਦਾ ਹੈ।

Tags :