ਇਨਸਾਨੀ ਚੋਰ ਤਾਂ ਤੁਸੀਂ ਬਹੁਤ ਵੇਖੇ ਹੋਣਗੇ, ਪਰ ਅੱਜ ਸੀਸੀਟੀਵੀ ’ਚ ਦੇਖੋ ਕੁੱਤਾ ਪਰਸ ਚੋਰੀ ਕਰਦਾ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਲਾਰੰਸ ਰੋਡ ’ਤੇ ਇੱਕ ਚਾਹ ਦੀ ਦੁਕਾਨ ’ਤੇ ਅਰਾਮ ਨਾਲ ਚਾਹ ਦੀਆਂ ਚੁਸਕੀਆਂ ਲਗਾ ਰਿਹਾ ਇੱਕ ਨੌਜਵਾਨ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਇੱਕ ਕੁੱਤਾ ਉਸਦਾ ਪਰਸ ਚੁਰਾ ਕੇ ਫਰਾਰ ਹੋ ਗਿਆ। CCTV ਫੁੱਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਕੁੱਤਾ ਪਿੱਛੋਂ ਆਉਂਦਾ ਹੈ, ਨੌਜਵਾਨ ਦੀ ਕੁਰਸੀ ਕੋਲੋਂ ਪਰਸ ਚੁੱਕਦਾ ਹੈ ਅਤੇ ਹੋਲੀ ਹੋਲੀ ਭੱਜ ਜਾਂਦਾ ਆ

ਇਹ ਨਜਾਰਾ ਦੇਖ ਕੇ ਨੌਜਵਾਨ ਹੱਕਾ-ਬੱਕਾ ਰਹਿ ਗਿਆ। ਪਰਸ ਗੁੰਮ ਹੋਣ ਤੋਂ ਬਾਅਦ ਨੌਜਵਾਨ ਨੇ ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮਾਂ ਕੋਲ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਤੇ ਮੁੰਡੇ ਦੀ ਗੱਲ ਸੁਣਕੇ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਫਿਰ ਨੌਜਵਾਨ ਅਤੇ ਪੁਲਿਸ ਦੋਵੇਂ ਮਿਲ ਕੇ ਹੁਣ“ਕੁੱਤੇ” ਭਾਲ ਕੀਤੀ ਜਾ ਰਹੀ ਹੈ

#amritsardognews #dognews #cctvdognews #amritsardogcctvnews