ਪੁਲਿਸ ਥਾਣੇ ਚ’ ਨੌਜਵਾਨ ਲੜਕੀ ਨੇ ਕੀਤੀ ਜੀਵਨ ਲੀਲਾ ਸਮਾਪਤ, ਪਰਿਵਾਰਕ ਮੈਂਬਰਾਂ ਨੇ ਲ਼ਾਏ ਪੁਲਿਸ ਤੇ ਵੱਡੇ ਦੋਸ਼

ਤਰਨ ਤਾਰਨ : ਬੀਤੇ ਦਿਨੀਂ ਜ਼ਿਲਾ ਤਰਨ ਤਾਰਨ ਦੇ ਦੇ ਸਰਹੱਦੀ ਪਿੰਡ ਕਲਸੀਆਂ ਕਲਾਂ ਵਿਖੇ ਗੁਆਢੀਆਂ ਵੱਲੋਂ ਚੋਰੀ ਦੇ ਸ਼ੱਕ ਨੂੰ ਲੈ ਘਰ ’ਚ ਕੀਤੇ ਗਏ ਹਮਲੇ ਦੌਰਾਨ 70 ਸਾਲਾ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੇ ਸਬੰਧ ’ਚ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਕੁੱਲ 9 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਰਾਜਬੀਰ ਕੌਰ (20) ਪੁੱਤਰੀ ਰੂਪ ਸਿੰਘ ਵਾਸੀ ਪਿੰਡ ਕਲਸੀਆਂ ਕਲਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਕਤ ਕੁੜੀ ਨੇ ਐਤਵਾਰ ਸਵੇਰੇ ਥਾਣਾ ਭਿੱਖੀਵਿੰਡ ਦੀ ਹਵਾਲਾਤ ਤੋਂ ਬਾਥਰੂਮ ਜਾਣ ਸਬੰਧੀ ਡਿਊਟੀ ’ਤੇ ਤਾਇਨਾਤ ਮਹਿਲਾ ਕਾਂਸਟੇਬਲ ਨੂੰ ਅਪੀਲ ਕੀਤੀ ਅਤੇ ਬਾਥਰੂਮ ’ਚ ਚਲੀ ਗਈ। ਜਦੋਂ ਕਾਫੀ ਸਮੇਂ ਤਕ ਰਾਜਵੀਰ ਕੌਰ ਬਾਹਰ ਨਹੀਂ ਆਈ ਤਾਂ ਕਾਂਸਟੇਬਲ ਨੇ ਅੰਦਰ ਜਾ ਕੇ ਦੇਖਿਆ ਤਾਂ ਰਾਜਵੀਰ ਕੌਰ ਨੇ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ