8 ਮਹੀਨੇ ਬੱਚੇ ਦੀ ਮੂੰਹ ਵਿੱਚ ਚਾਰਜ਼ਰ ਦੀ ਪਿੰਨ ਪਾਉਣ ਨਾਲ ਹੋਈ ਮੌਤ

ਕਰਨਾਟਕਾ ਦੇ ਕਰਵਾਰ ਵਿਚ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਕਰਵਾਰ ਤਾਲੁਕ ਵਿੱਚ 8 ਮਹੀਨੇ ਦੀ ਬੱਚੀ ਦੀ ਗਲਤੀ ਨਾਲ ਮੋਬਾਇਲ ਚਾਰਜਰ ਪਿੰਨ ਮੂੰਹ ‘ਚ ਪਾਉਣ ਨਾਲ ਮੌਤ ਹੋ ਗਈ। ਬੱਚੀ ਦੀ ਪਹਿਚਾਣ ਸੰਨਿਧਿਆ ਵਜੋਂ ਹੋਈ ਹੈ।

ਬੱਚੀ ਦਾ ਪਿਤਾ ਸੰਤੋਸ਼ HESCOM (ਹੁਬਲੀ ਬਿਜਲੀ ਸਪਲਾਈ ਕੰਪਨੀ) ਵਿੱਚ ਇੱਕ ਠੇਕਾ ਮੁਲਾਜ਼ਮ ਵਜੋਂ ਕੰਮ ਕਰਦਾ ਹੈ। ਪਰਿਵਾਰ ਨੇ ਆਪਣਾ ਮੋਬਾਈਲ ਫੋਨ ਚਾਰਜ ਕੀਤਾ ਪਰ ਗਲਤੀ ਨਾਲ ਸਵਿੱਚ ਚਾਲੂ ਛੱਡ ਦਿੱਤਾ ਸੀ। ਜਦੋਂ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਬੱਛੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।