ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਖਿਲਾਫ ਕਰੀਬ 100 ਮਾਮਲੇ ਸਨ ਦਰਜ

ਬੀਤੀ ਰਾਤ ਪ੍ਰਯਾਗਰਾਜ ਦੇ ਮੈਡੀਕਲ ਕਾਲਜ ਵਿੱਚ ਲਿਆਦੇ ਮਾਫੀਆ ਤੋ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਅਸ਼ਰਦ ਦਾ ਸ਼ਰੇਆਮ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਦੋ ਦਿਨ ਪਹਿਲਾ ਹੀ ਉਸਦੇ ਪੁੱਤਰ ਦਾ ਵੀ ਯੂਪੀ ਪੁਲਿਸ ਵੱਲੋ ਐਨਕਾਉਟਰ ਕਰ ਦਿੱਤਾ ਗਿਆ ਸੀ ਇਸ ਦੋਰਾਨ ਉਸਦੇ ਦੋਸਤ ਦਾ ਵੀ ਪੁਲਿਸ ਵੱਲੋ ਐਨਕਾਉਟਰ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਮਾਫੀਆ ਤੋ ਸਿਆਸਤਦਾਨ ਬਣੇ ਅਤੀਕ ਅਹਿਮਦ ਖਿਲਾਫ ਹੁਣ ਤੱਕ 100 ਤੋ ਵੱਧ ਉਸਦੇ ਭਰਾ ਅਸ਼ਰਫ ਦੇ ਖਿਲਾਫ 57 ਤੋ ਵੱਧ ਐਫਆਰਆਈ ਦਰਜ ਸਨ। ਇਹ ਜਾਣਕਾਰੀ ਪੁਲਿਸ ਅਧਿਕਾਰੀ ਵੱਲੋ ਸਾਂਝੀ ਕੀਤੀ ਗਈ ਹੈ। ਘਟਨਾ ਤੋ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਤਿੰਨ ਮੈਂਬਰੀ ਨਿਆਇਕ ਜਾਂਚ ਕਮਿਸ਼ਨ ਦਾ ਗਠਨ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉੱਤਰ-ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ 144 ਧਾਰਾ ਲਾਗੂ ਕਰ ਦਿੱਤੀ ਹੈ। ਇਸ ਕਤਲਕਾਂਡ ਮਾਮਲੇ ਵਿੱਚ ਮੌਕੇ ਤੇ ਹੀ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

Tags :