ਸ਼ੋਸਲ ਮੀਡੀਆ ਤੇ ਪੋਸਟਾਂ ਪਾਉਣ ਕਰਕੇ ਸਕੂਲੀ ਲੜਕਿਆਂ ਵਿੱਚ ਲੜਾਈ ਹੋ ਗਈ। ਮੋਗਾ ਦੇ ਨਾਮੀ ਸੈਕਰਡ ਹਾਰਟ ਸਕੂਲ ਦੇ ਬਾਰਵੀ ਜਮਾਤ ਦੇ ਵਿਦਿਆਰਥੀ ਸ਼ੋਸ਼ਲ ਮੀਡੀਆ ਤੇ ਪਾਈ ਗਈ ਸਟੋਰੀ ਦੇ ਮਾਮਲੇ ਨੂੰ ਲੈ ਕੇ ਭਿੜ ਗਏ। ਜਿਸਤੋ ਬਾਅਦ ਇੱਕ ਵਿਦਿਆਰਥੀ ਵੱਲੋ ਛੁੱਟੀ ਵੇਲੇ ਆਪਣੇ ਹੋਰ ਬਾਹਰਲੇ ਸਾਥੀਆ ਨੂੰ ਵੀ ਬੁਲਾ ਲਿਆ ਗਿਆ ਇਸ ਦੋਰਾਨ ਉਹਨਾਂ ਨੇ ਰਲ ਕੇ ਰੁਪਿੰਦਰਪਾਲ ਸਿੰਘ ਢਿੱਲੋ ਦੀ ਕੁੱਟਮਾਰ ਕੀਤੀ । ਜਿਸਦੀ ਸ਼ੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ। ਮੋਗਾ ਪੁਲਿਸ ਨੇ 10 ਵਿਦਿਆਰਥੀਆ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
