ਮਾਰਚ ਮਹੀਨੇ ਦਾ ਆਖਰੀ ਹਫ਼ਤਾ ਚੱਲ ਰਿਹਾ ਹੈ ਅਤੇ ਬੈਂਕਾਂ ਵਿੱਚ ਲਗਾਤਾਰ ਛੁੱਟੀਆਂ ਕਾਰਨ ਆਮ ਲੋਕਾਂ ਨੂੰ ਬੈਂਕਿੰਗ ਕੰਮਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 27 ਮਾਰਚ (ਰਾਮ ਨੌਮੀ) ਤੋਂ ਸ਼ੁਰੂ ਹੋਇਆ ਛੁੱਟੀਆਂ ਦਾ ਸਿਲਸਿਲਾ ਲੰਬੇ ਵੀਕਐਂਡ ਵਿੱਚ ਬਦਲ ਗਿਆ ਹੈ, ਕਿਉਂਕਿ ਉਸ ਤੋਂ ਬਾਅਦ ਦੂਜਾ ਸ਼ਨੀਵਾਰ (28 ਮਾਰਚ) ਅਤੇ ਐਤਵਾਰ (29 ਮਾਰਚ) ਹੋਣ ਕਾਰਨ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹੇ। ਹਾਲਾਂਕਿ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ, ਪਰ ਸਟਾਫ਼ ਦੀ ਘਾਟ ਕਾਰਨ ਕੰਮਕਾਜ ਪੂਰੀ ਤਰ੍ਹਾਂ ਸੁਚਾਰੂ ਹੋਣ ਦੀ ਉਮੀਦ ਘੱਟ ਹੈ। 31 ਮਾਰਚ ਨੂੰ ਵੀ ਬੈਂਕਾਂ ਵਿੱਚ ਜਨਤਕ ਕੰਮਕਾਜ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
ਅਪ੍ਰੈਲ ਦੇ ਪਹਿਲੇ ਹਫ਼ਤੇ ਦਾ ਹਾਲ
ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵੀ ਛੁੱਟੀਆਂ ਨਾਲ ਹੋ ਰਹੀ ਹੈ। 1 ਅਪ੍ਰੈਲ ਨੂੰ ਸਾਲਾਨਾ ਖਾਤਿਆਂ ਦੀ ਕਲੋਜ਼ਿੰਗ ਹੋਣ ਕਰਕੇ ਬੈਂਕ ਆਮ ਗਾਹਕਾਂ ਲਈ ਬੰਦ ਰਹਿਣਗੇ। ਇਸ ਤੋਂ ਬਾਅਦ 2 ਅਪ੍ਰੈਲ ਨੂੰ ਬੈਂਕ ਖੁੱਲ੍ਹਣਗੇ ਪਰ ਕੰਮ ਦਾ ਬੋਝ ਜ਼ਿਆਦਾ ਹੋ ਸਕਦਾ ਹੈ। 3 ਅਪ੍ਰੈਲ ਨੂੰ ਗੁੱਡ ਫਰਾਈਡੇ ਦੀ ਛੁੱਟੀ ਰਹੇਗੀ। 4 ਅਪ੍ਰੈਲ ਨੂੰ ਮਹੀਨੇ ਦਾ ਪਹਿਲਾ ਸ਼ਨੀਵਾਰ ਹੋਣ ਕਾਰਨ ਬੈਂਕ ਖੁੱਲ੍ਹਣਗੇ। 5 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ। ਬੈਂਕਿੰਗ ਸੇਵਾਵਾਂ ਦੇ ਪੂਰੀ ਤਰ੍ਹਾਂ ਆਮ ਹੋਣ ਦੀ ਉਮੀਦ 6 ਅਪ੍ਰੈਲ ਤੋਂ ਹੀ ਕੀਤੀ ਜਾ ਸਕਦੀ ਹੈ।
ਅਪ੍ਰੈਲ ਮਹੀਨੇ ਦੀਆਂ ਕੁੱਲ ਛੁੱਟੀਆਂ
ਅਪ੍ਰੈਲ ਦੌਰਾਨ ਕੁੱਲ 9 ਦਿਨ ਬੈਂਕਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਮੁੱਖ ਛੁੱਟੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
- 1 ਅਪ੍ਰੈਲ: ਬੈਂਕ ਕਲੋਜ਼ਿੰਗ (ਗਾਹਕਾਂ ਲਈ ਛੁੱਟੀ)
- 3 ਅਪ੍ਰੈਲ: ਗੁੱਡ ਫਰਾਈਡੇ
- 14 ਅਪ੍ਰੈਲ: ਡਾ. ਬੀ.ਆਰ. ਅੰਬੇਡਕਰ ਜਯੰਤੀ
- ਹਫਤਾਵਾਰੀ ਛੁੱਟੀਆਂ: 5, 11, 12, 19, 25 ਅਤੇ 26 ਅਪ੍ਰੈਲ (ਸ਼ਨੀਵਾਰ ਅਤੇ ਐਤਵਾਰ)
