ਉਤਰ ਪ੍ਰਦੇਸ਼ ਦੇ ਗਾਜੀਆਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦਿੱਲੀ ਮੇਰਠ ਐਕਸਪ੍ਰੈਸ ਤੇ ਇਕ ਵਿਅਕਤੀ ਬੀਅਰ ਪੀਂਦੇ ਹੋਏ ਬੁਲੇਟ ਚਲਾ ਰਿਹਾ ਸੀ ਜਿਸਦੀ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਇੱਕ ਹੱਥ ਵਿੱਚ ਬੀਅਰ ਦੀ ਬਤਲ ਫੜਕੇ ਬੀਅਰ ਪੀ ਰਿਹਾ ਹੈ ਅਤੇ ਦੂਸਰੇ ਹੱਥ ਨਾਲ ਬੁਲੇਟ ਚਲਾ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਨੇ ਹੈਲਮੇਟ ਵੀ ਨਹੀ ਪਾਇਆ ਹੋਇਆ ਹੈ। ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਉਸਦਾ 31 ਹਜ਼ਾਰ ਦਾ ਚਾਲਾਨ ਕੱਟ ਦਿੱਤਾ ਹੈ। ਪੁਲਿਸ ਨੇ ਬੁਲੇਟ ਸਵਾਰ ਅਨੁਜ ਨੂੰ ਗਿ੍ਰਫਤਾਰ ਵੀ ਕਰ ਲਿਆ ਹੈ।
